ਸਾਬਕਾ ਵਿੱਤ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਚਾਰ ਦਹਾਕਿਆਂ ਤੱਕ ਸਿਆਸੀ ਸਕੱਤਰ ਰਹੇ ਮਰਹੂਮ ਗੁਰਕੀਰਤ ਥੂਹੀ ਦੇ ਪੁੱਤਰ ਤੇ ਪਿੰਡ ਥੂਹੀ ਦੇ ਸਰਪੰਚ ਯਾਦਵਿੰਦਰ ਸਿੰਘ ਥੂਹੀ ਅੱਜ ਆਪਣੇ ਸਾਥੀਆਂ ਸਮੇਤ ਅਕਾਲੀ ’ਚ ਸ਼ਾਮਲ ਹੋ ਗਏ। ਇਸ ਦੌਰਾਨ ਪਟਿਆਲਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ। ਯਾਦਵਿੰਦਰ ਥੂਹੀ ਤੇ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਗੁਰਕੀਰਤ ਥੂਹੀ ਤੇ ਉਨ੍ਹਾਂ (ਸ਼ਰਮਾ) ਨੇ ਰਾਜਸੀ ਸਫਰ ਇਕੱਠਿਆਂ ਹੀ ਸ਼ੁਰੂ ਕੀਤਾ ਸੀ ਤੇ ਉਹ ਦੋਵੇਂ ਕੈਪਟਨ ਕੰਵਲਜੀਤ ਸਿੰਘ ਨਾਲ ਰਲ ਕੇ ਇਕੱਠਿਆਂ ਕੰਮ ਕਰਦੇ ਰਹੇ ਹਨ ਪਰ ਕੈਪਟਨ ਕੰਵਲਜੀਤ ਦੀ ਮੌਤ ਮਗਰੋਂ ਗੁਰਕੀਰਤ ਥੂਹੀ ਪ੍ਰਨੀਤ ਕੌਰ ਰਾਹੀਂ ਕਾਂਗਰਸ ’ਚ ਸ਼ਾਮਲ ਹੋ ਗਏ ਸਨ ਪਰ ਹੁਣ ਫੇਰ ਦੋਵੇਂ ਪਰਿਵਾਰ ਮੁੜ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨਗੇ। ਯਾਦਵਿੰਦਰ ਥੂਹੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਮਗਰੋਂ ਉਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਜਿਸ ਕਰਕੇ ਹੀ ਹੁਣ ਉਹ ਮੁੜ ਅਕਾਲੀ ਦਲ ’ਚ ਸ਼ਾਮਲ ਹੋਏ ਹਨ ਤੇ ਐਨ ਕੇ ਸ਼ਰਮਾ ਦੀ ਚੋਣ ’ਚ ਤਨੋ ਮਨੋ ਕੰਮ ਕਰਨਗੇ। ਇਸ ਮੌਕੇ ਯਾਦਵਿੰਦਰ ਥੂਹੀ ਦੇ ਸਾਥੀ ਅਮਰੀਕ ਪਟਵਾਰੀ, ਜਸਵਿੰਦਰ ਸਿੰਘ, ਚਮਨਜੀਤ ਸਿੰਘ, ਦਲਬੀਰ ਸਿੰਘ, ਸੁਪਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਤੇਜ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ,ਅਮਰੀਕ ਸਿੰਘ ਥੂਹੀ, ਪ੍ਰੀਤਮ ਸਿੰਘ ਥੂਹੀ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਗਟ ਥੂਹੀ, ਕਰਮ ਥੂਹੀ,ਦਲਬੀਰ ਥੂਹੀ, ਗੁਰਪ੍ਰੀਤ ਪੰਚ ਅਤੇ ਭਰਪੂਰ ਬੁੱਟਰ ਆ
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.