post

Admin

(Chief Editor)

Patiala News

ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀ ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ

post-img

ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀ ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ ਪਟਿਆਲਾ, 12 ਮਾਰਚ 2026 : ਪਟਿਆਲਾ ਵਿਖੇ ਆਪਣੇ ਆਪਣੇ ਵਪਾਰ ਦੀ ਸੁਰੱਖਿਆ ਅਤੇ ਵਪਾਰ ਵਿੱਚ ਵਾਧੇ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਵੱਲੋਂ ਬੀ.ਐਨ.ਈ ਦੇ ਬੈਨਰ ਹੇਠ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਦੇ 50 ਦੇ ਕਰੀਬ ਵਪਾਰੀ ਅਤੇ 20 ਦੇ ਕਰੀਬ ਨਵੇਂ ਵਿਜ਼ਟਰ ਵਪਾਰੀ ਇਕੱਠੇ ਹੋਏ ਅਤੇ ਵਪਾਰ ਦੇ ਮਸਲਿਆਂ ਤੇ ਵਨ ਟੂ ਵਨ ਅਹਿਮ ਚਰਚਾ ਨੂੰ ਸਾਂਝਾ ਕੀਤਾ । ਇਸ ਮੌਕੇ ਐਗਜੀਕਿਊਟਿਵ ਡਾਇਰੈਕਟਰ ਸ਼ਿਵਾਨੀ ਗੁਪਤਾ, ਏਰੀਆ ਡਾਇਰੈਕਟਰ ਪ੍ਰਦੀਪ ਗੁਪਤਾ, ਮੀਤ ਪ੍ਰਧਾਨ ਰੋਹਿਤ ਬਾਂਸਲ ਅਤੇ ਸਕੱਤਰ ਅਨੀਸ਼ ਬਾਂਸਲ ਨੇ ਦੱਸਿਆ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋਕੇ ਹੀ ਕੀਤਾ ਜਾ ਸਕਦਾ ਹੈ । ਜਿਸ ਨਾਲ ਵਪਾਰ ਸੁਰੱਖਿਅਤ ਰਹਿੰਦਾ ਹੈ ਅਤੇ ਵਪਾਰੀਆਂ ਦੇ ਇੱਕ ਦੂਜੇ ਨਾਲ ਤਾਲੁਕ ਵੀ ਵਧੀਆ ਬਣਦੇ ਹਨ । ਇਸ ਮੌਕੇ ਵਪਾਰੀਆਂ ਨੇ ਦੱਸਿਆ ਬੀ.ਐਨ.ਆਈ ਨਾਲ ਜੁੜਨ ਨਾਲ ਉਹਨਾਂ ਦੇ ਵਪਾਰ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕਈ ਵਪਾਰੀਆਂ ਨੇ ਪਿਛਲੇ ਕੁਝ ਸਮੇਂ ਵਿੱਚ ਵਧੀਆ ਵਪਾਰਕ ਤਰੱਕੀ ਵੀ ਹਾਸਲ ਕੀਤੀ ਹੈ ।

Related Post

Instagram