

ਕੋਲਕਾਤਾ ਨਾਈਟਰਾਈਡਰਜ਼ ਦੇ ਖਿਡਾਰੀਆਂ ਦੀ ਲਖਨਊ ਤੋਂ ਕੋਲਕਾਤਾ ਉਡਾਣ ’ਚ ਖਰਾਬ ਮੌਸਮ ਕਾਰਨ ਵਿਘਨ ਪੈਣ ਕਰਕੇ ਉਨ੍ਹਾਂ ਨੂੰ ਰਾਤ ਵਾਰਾਨਸੀ ’ਚ ਗੁਜ਼ਾਰਨੀ ਪਈ। ਰਾਤ ਸਵਾ ਇੱਕ ਜਾਰੀ ਅਪਡੇਟ ’ਚ ਇਹ ਜਾਣਕਾਰੀ ਦਿੱਤੀ ਗਈ। ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਮਗਰੋਂ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ ਸੋਮਵਾਰ ਸ਼ਾਮ ਨੂੰ ਕੋਲਕਾਤਾ ਲਈ ਰਵਾਨਾ ਹੋਈ ਸੀ, ਜਿਸ ਨੇ 7.25 ਵਜੇ ਕੋਲਕਾਤਾ ਪਹੁੰਚਣਾ ਸੀ। ਵਿਸ਼ੇਸ਼ ਉਡਾਣ ਨੂੰ ਪਹਿਲਾਂ ਗੁਹਾਟੀ ਵੱਲ ਰਵਾਨਾ ਕੀਤਾ ਗਿਆ ਅਤੇ ਫਿਰ ਵਾਰਾਨਸੀ ਵੱਲ ਮੋੜਿਆ ਗਿਆ। ਖਰਾਬ ਮੌਸਮ ਕਾਰਨ ਜਹਾਜ਼ ਦਾ ਕੋਲਕਾਤਾ ’ਚ ਉੱਤਰਨਾ ਮੁਸ਼ਕਲ ਸੀ।