post

Jasbeer Singh

(Chief Editor)

Sports

ਫੀਫਾ ਵਿਸ਼ਵ ਕੱਪ ਕੁਆਲੀਫਾਇਰ ਲਈ ਭਾਰਤੀ ਖਿਡਾਰੀਆਂ ਦੀ ਦੂਜੀ ਸੂਚੀ ਜਾਰੀ

post-img

ਭਾਰਤੀ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਅੱਜ ਕੁਵੈਤ ਅਤੇ ਕਤਰ ਖ਼ਿਲਾਫ਼ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਸੰਯੁਕਤ ਕੁਆਲੀਫਿਕੇਸ਼ਨ ਦੇ ਦੂਜੇ ਗੇੜ ਦੇ ਮੁਕਾਬਲਿਆਂ ਲਈ 15 ਸੰਭਾਵੀ ਖਿਡਾਰੀਆਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ ਜ਼ਖਮੀ ਡਿਫੈਂਡਰ ਸੰਦੇਸ਼ ਝਿੰਗਣ ਦਾ ਨਾਮ ਸ਼ਾਮਲ ਨਹੀਂ ਹੈ। ਪਹਿਲੀ ਸੂਚੀ ਸ਼ਨਿਚਰਵਾਰ ਨੂੰ ਜਾਰੀ ਕੀਤੀ ਗਈ ਸੀ। ਪਹਿਲੀ ਸੂਚੀ ’ਚ ਸ਼ਾਮਲ 26 ਖਿਡਾਰੀ 10 ਮਈ ਤੋਂ ਭੁਬਨੇਸ਼ਵਰ ’ਚ ਅਭਿਆਸ ਸ਼ੁਰੂ ਕਰਨਗੇ। ਦੂਜੀ ਸੂਚੀ ਵਿੱਚ ਸ਼ਾਮਲ 15 ਖਿਡਾਰੀਆਂ ਵਿੱਚ ਆਈਐੱਸਐੱਲ ਕੱਪ ਦਾ ਫਾਈਨਲ ਖੇਡਣ ਵਾਲੇ ਮੁੰਬਈ ਸਿਟੀ ਐੱਫਸੀ ਅਤੇ ਮੋਹਨ ਬਗਾਨ ਐੱਸਜੀ ਦੇ ਖਿਡਾਰੀ ਸ਼ਾਮਲ ਹਨ। ਉਹ 15 ਮਈ ਨੂੰ ਕੈਂਪ ਵਿੱਚ ਸ਼ਾਮਲ ਹੋਣਗੇ। ਭਾਰਤ ਦਾ ਸਾਹਮਣਾ 6 ਜੂਨ ਨੂੰ ਕੋਲਕਾਤਾ ਵਿੱਚ ਕੁਵੈਤ ਅਤੇ 11 ਜੂਨ ਨੂੰ ਕਤਰ ਨਾਲ ਹੋਵੇਗਾ। ਭਾਰਤ ਚਾਰ ਮੈਚਾਂ ਵਿੱਚ ਚਾਰ ਅੰਕਾਂ ਨਾਲ ਗਰੁੱਪ-ਏ ਵਿੱਚ ਦੂਜੇ ਸਥਾਨ ’ਤੇ ਹੈ। ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਪੀ ਤੈਂਪਾ ਲਾਚੇਂਪਾ, ਵਿਸ਼ਾਲ ਕੈਥ, ਆਕਾਸ਼ ਮਿਸ਼ਰਾ, ਅਨਵਰ ਅਲੀ, ਮਹਿਤਾਬ ਸਿੰਘ, ਰਾਹੁਲ ਭੇਕੇ, ਸ਼ੁਭਾਸ਼ੀਸ਼ ਬੋਸ, ਅਨਿਰੁਧ ਥਾਪਾ, ਦੀਪਕ ਟਾਂਗਰੀ, ਸੁਨੀਲ ਛੇਤਰੀ ਤੇ ਹੋਰ ਸ਼ਾਮਲ ਹਨ।

Related Post