

ਬੰਗਲੂਰੂ ਵਿੱਚ ਸ਼ਨਿਚਰਵਾਰ ਨੂੰ ਆਈਪੀਐੱਲ ਮੈਚ ਦੌਰਾਨ ਚੇਨੱੱਈ ਸੁਪਰਕਿੰਗਜ਼ ਦੇ ਬੱਲੇਬਾਜ਼ ਦੀ ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਰੌਇਲ ਚੈਲੰਜਰਜ਼ ਬੰਗਲੂਰੂ ਦੇ ਖਿਡਾਰੀ। ਬੰਗਲੂਰੂ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਕੇ ਸਿਖਰਲੇ ਚਾਰ ਵਿੱਚ ਥਾਂ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੂਰੂ ਨੇ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦਿਆਂ ਚੇਨੱਈ ਦੀ ਟੀਮ ਸੱਤ ਵਿਕਟਾਂ ’ਤੇ 191 ਦੌੜਾਂ ਹੀ ਬਣਾ ਸਕੀ।