post

Admin

(Chief Editor)

National

ਨੀਟ-ਯੂਜੀ ਪੇਪਰ ਲੀਕ: ਸੀਬੀਆਈ ਵੱਲੋਂ ਗੁਜਰਾਤ ਵਿਚ ਸੱਤ ਥਾਵਾਂ ’ਤੇ ਛਾਪੇ

post-img

ਸੀਬੀਆਈ ਨੇ ਨੀਟ-ਯੂਜੀ ਪੇਪਰ ਲੀਕ ਕੇਸ ਨੂੰ ਲੈ ਕੇ ਅੱਜ ਗੁਜਰਾਤ ਵਿਚ ਸੱਤ ਥਾਵਾਂ ਉੱਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੀ ਕਾਰਵਾਈ ਅੱਜ ਸਵੇਰੇ ਚਾਰ ਜ਼ਿਲ੍ਹਿਆਂ- ਆਨੰਦ, ਖੇੜਾ, ਅਹਿਮਦਾਬਾਦ ਤੇ ਗੋਧਰਾ ਵਿਚ ਮਸ਼ਕੂਕਾਂ ਦੇ ਟਿਕਾਣਿਆਂ ਤੋਂ ਸ਼ੁਰੂ ਕੀਤੀ ਗਈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਝਾਰਖੰਡ ਦੇ ਹਜ਼ਾਰੀਬਾਗ਼ ਤੋਂ ਇਕ ਸਕੂਲ ਦੇ ਮੁੱਖ ਅਧਿਆਪਕ ਤੇ ਉਪ ਮੁੱਖ ਅਧਿਆਪਕ ਅਤੇ ਇਕ ਹਿੰਦੀ ਰੋਜ਼ਨਾਮਚੇ ਦੇ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਹੁਣ ਤੱਕ ਇਸ ਮਾਮਲੇ ਵਿਚ ਛੇ ਐੱਫਆਈਆਰ ਦਰਜ ਕਰ ਚੁੱਕੀ ਹੈ।

Related Post

Instagram