
ਬਾਰਾਂ ਜ਼ਿਲਿਆਂ ਦੇ ਵੱਡੀ ਗਿਣਤੀ ਜਲ ਸਪਲਾਈ ਮੁਲਾਜ਼ਮ ਹੋਏ ਇੱਕ ਝੰਡੇ ਹੇਠ ਇਕੱਠੇ
- by Jasbeer Singh
- March 22, 2025

ਬਾਰਾਂ ਜ਼ਿਲਿਆਂ ਦੇ ਵੱਡੀ ਗਿਣਤੀ ਜਲ ਸਪਲਾਈ ਮੁਲਾਜ਼ਮ ਹੋਏ ਇੱਕ ਝੰਡੇ ਹੇਠ ਇਕੱਠੇ ਪਟਿਆਲਾ, 22 ਮਾਰਚ : ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਚ ਕੰਮ ਕਰਦੀ ਜਥੇਬੰਦੀ ਨੂੰ ਅੱਜ ਇੱਥੇ ਮੁਲਾਜ਼ਮ ਏਕਤਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟ੍ਰੋਲ ਯੂਨੀਅਨ ਦੇ ਬਾਰਾਂ ਜ਼ਿਲਿਆਂ ਦੇ ਸਮੁੱਚੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਸੂਬਾਈ ਆਗੂ ਰਾਜਪਾਲ ਸਿੰਘ ਲਸੋਈ ਦੀ ਅਗਵਾਈ ਵਿੱਚ ਪੀ ਡਬਲਿਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਿੱਚ ਸਾਮਿਲ ਹੋਣ ਦਾ ਐਲਾਨ ਕਰ ਦਿੱਤਾ । ਜਲ ਸਪਲਾਈ ਮਸਟਰੋਲ਼ ਯੂਨੀਅਨ ਛੱਡ ਕੇ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਚ ਹੋਏ ਸਾਮਿਲ ਜਥੇਬੰਦੀ ਦੇ ਸੂਬਾਈ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਸਾਰੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਏਕੇ ਨਾਲ ਜਥੇਬੰਦੀ ਹੋਰ ਮਜ਼ਬੂਤ ਹੋ ਕੇ ਮੁਲਾਜ਼ਮ ਮੰਗਾਂ ਤੇ ਪਹਿਰੇ ਦੇਵੇਗੀ।ਅਤੇ ਇਸ ਏਕੇ ਤੋਂ ਬਾਹਰ ਰਹਿ ਗਏ ਮੁਲਾਜ਼ਮ ਸਾਥੀਆਂ ਨੂੰ ਵੀ ਇੱਕ ਝੰਡੇ ਥੱਲੇ ਆਉਣ ਚ ਦੇਰ ਨਹੀਂ ਕਰਨੀ ਚਾਹੀਦੀ ਜਥੇਬੰਦੀ ਹਰ ਸਾਥੀ ਦਾ ਤਹਿ ਦਿਲੋਂ ਸਵਾਗਤ ਕਰੇਗੀ।ਇਸ ਮੌਕੇ ਮੁਲਾਜ਼ਮ ਮੰਗਾਂ ਤੇ ਗੱਲ ਕਰਦਿਆਂ ਐਚ ਓ ਡੀ ਮੋਹਲੀ ਤੋਂ ਮੰਗ ਕਰਦਿਆਂ ਕਿਹਾ ਕਿ ਜਲ ਸਪਲਾਈ ਮੰਤਰੀ ਨਾਲ ਪਿਛਲੇ ਦਿਨੀ ਹੋਏ ਫੈਸਲੇ ਅਨੁਸਾਰ ਦਰਜਾ ਚਾਰ ਮੁਲਾਜ਼ਮਾਂ ਦੇ 40% ਨੰਬਰ ਵਾਲੇ ਕਰਮਚਾਰੀਆਂ ਨੂੰ ਤੁਰੰਤ ਪ੍ਰਮੋਟ ਕੀਤਾ ਜਾਵੇ ਅਤੇ ਅੱਗੇ ਤੋਂ ਦਰਜਾ ਚਾਰ ਮੁਲਾਜ਼ਮਾਂ ਦਾ ਟੈਸਟ ਲੈਣਾ ਬੰਦ ਕੀਤਾ ਜਾਵੇ ਦਰਜਾ ਚਾਰ ਕਰਮਚਾਰੀਆਂ ਨੂੰ ਬਿਨਾਂ ਟੈਸਟ ਤੋਂ ਪ੍ਰਮੋਟ ਕੀਤਾ ਜਾਵੇ, ਤਿੰਨ ਕਰਮਚਾਰੀਆਂ ਨੂੰ ਜੇਈ ਪ੍ਰਮੋਟ ਕੀਤਾ ਜਾਵੇ, ਠੇਕੇਦਾਰੀ ਸਿਸਟਮ ਰਾਹੀਂ ਹਰ ਤਰ੍ਹਾਂ ਦੇ ਕੰਟਰੈਕਟ ਆਟਸੋਰਸ ਇਨਲਿਸਟਮੈਂਟ ਅਤੇ ਦਫਤਰੀ ਕੰਟਰੈਕਟ ਮੁਲਾਜ਼ਮਾਂ ਨੂੰ ਘੱਟੋ ਘੱਟ 30,000 ਉਜਰਤ ਕੀਤੀ ਜਾਵੇ,ਫੀਲਡ ਮੁਲਾਜ਼ਮਾਂ ਦੀਆਂ ਬਦਲੀਆਂ, ਐਨ. ਓ. ਸੀ., ਪਾਸਪੋਰਟ, ਪੱਕੀਆਂ ਛੁੱਟੀਆਂ ਦੀ ਮਨਜੂਰੀ ਦੀਆਂ ਪਾਵਰਾਂ ਮੰਡਲ ਪੱਧਰ ਤੇ ਕੀਤੀਆਂ ਜਾਣ ਤਾਂ ਜੋ ਫੀਲਡ ਮੁਲਾਜ਼ਮਾਂ ਨੂੰ ਮੁੱਖ ਦਫਤਰਾਂ ਵਿੱਚ ਗੇੜੇ ਨਾਂ ਮਾਰਨੇ ਪੈਣ ਪੰਜਾਬ ਸਰਕਾਰ ਦੇ ਰਵਈਏ ਦੀ ਗੱਲ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਲਗਾਤਾਰ ਆਪਣੇ ਤਿੰਨ ਸਾਲਾਂ ਵਿੱਚ ਮੁਲਾਜ਼ਮਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਜਥੇਬੰਦੀ ਦੇ ਫੀਲਡ ਮੁਲਾਜ਼ਮ ਹੁਣ ਤਿੱਖੇ ਸੰਘਰਸ਼ ਦੇ ਰਾਹ ਪੈਣਗੇ ਮੁਲਾਜ਼ਮਾਂ ਨੂੰ 25 ਮਾਰਚ ਦੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਦੇ ਝੰਡੇ ਹੇਠ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਦਾ ਸੱਦਾ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਜੱਥੇਬੰਦੀ ਚ ਸਾਮਿਲ ਹੋਏ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ ਸੰਜੀਵ ਕੌਂਡਲ ਜਲੰਧਰ , ਹਰਜੀਤ ਸਿੰਘ ਮੋਗਾ , ਤੇਜਵੰਤ ਸਿੰਘ ਫਰੀਦਕੋਟ , ਅਨਿਲ ਕੁਮਾਰ ਕਪੂਰਥਲਾ , ਕੁਲਵੰਤ ਸਿੰਘ ਬਠਿੰਡਾ , ਹਰਕੇਸ਼ ਪਰੋਚਾ ਸੰਗਰੂਰ , ਮਨਜੀਤ ਸਿੰਘ ਮਲੇਰ ਕੋਟਲਾ , ਜਸਵੰਤ ਸਿੰਘ ਫ਼ਤਹਿਗੜ੍ਹ ਸਾਹਿਬ , ਗੁਰਵਿੰਦਰ ਸਿੰਘ ਨਵਾਂ ਸ਼ਹਿਰ, ਗੁਰਚਰਨ ਸਿੰਘ ਧਨੋਆ , ਚੰਦ ਸਿੰਘ ਰਸੂਲੜਾ ਲੁਧਿਆਣਾ , ਹਰਦੀਪ ਸਿੰਘ ਬਾਵਾ , ਸਿਕੰਦਰ ਸਿੰਘ ਮੰਡ ਫਰੀਦਕੋਟ ਆਦਿ ਨੇ ਨਾਹਰੇ ਮਾਰਦਿਆਂ ਸਮਾਗਮ ਵਿੱਚ ਸਾਮਿਲ ਹੋਣ ਉਪਰੰਤ ਸੰਬੋਧਨ ਕਰਦਿਆਂ ਮੁਲਾਜ਼ਮ ਏਕੇ ਤੇ ਜ਼ੋਰ ਦਿੱਤਾ । ਸ੍ਰੀ ਲਸੋਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਕਰਾਉਣ ਲਈ ਹੁਣ ਮੁਲਾਜ਼ਮ ਏਕਤਾ ਸਮੇਂ ਦੀ ਮੁੱਖ ਲੋੜ ਹੈ । ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਲਈ ਵਿਭਾਗੀ ਮੁੱਖੀਆਂ ਅਤੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ:- ਵਾਹਿਦਪੁਰੀ ਇਸ ਮੌਕੇ ਬਲਰਾਜ ਸਿੰਘ ਮੌੜ, ਦਰਸ਼ਨ ਚੀਮਾ,ਦਰਸ਼ਨ ਬੇਲੂਮਾਜਰਾ, ਜਸਵੀਰ ਖੋਖਰ, ਬਲਜਿੰਦਰ ਗਰੇਵਾਲ, ਸਤਨਾਮ ਸਿੰਘ,ਤਰਨਤਾਰਨ,ਸੁਖਦੇਵ ਸਿੰਘ ,ਅਮਰਜੀਤ ਕੁਮਾਰ ਹੁਸ਼ਿਆਰਪੁਰ, ਸਤਨਾਮ ਸਿੰਘ,ਨੇਕ ਚੰਦ ਗੁਰਦਾਸਪੁਰ,ਪੁਸ਼ਵਿੰਦਰ ਕੁਮਾਰ ਅਮਰੀਕ ਸਿੰਘ ਜਲੰਧਰ,ਰਾਮ ਲੁਭਾਇਆ ਰੋਪੜ,ਸਤਿਅਮ ਮੋਗਾ, ਹਰਪ੍ਰੀਤ ਸਿੰਘ ਗਰੇਵਾਲ, ਵਿਨੋਦ ਕੁਮਾਰ ਗੜਸ਼ੰਕਰ,ਲਖਵਿੰਦਰ ਖਾਨਪੁਰ,ਸੁਖਬੀਰ ਸਿੰਘ ਢੀਂਡਸਾ,ਦਰਸ਼ਨ ਸ਼ਰਮਾਂ ਆਦਿ ਨੇ ਕਿਹਾ ਕਿ ਜਥੇਬੰਦੀ ਚ ਸਾਮਿਲ ਹੋਏ ਨਵੇਂ ਸਾਥੀਆਂ ਨਾਲ ਜਥੇਬੰਦੀ ਨੂੰ ਹੋਰ ਬਲ ਮਿਲਿਆ ਹੈ । ਓਹਨਾਂ ਕਿਹਾ ਕਿ ਏਕੇ ਦੇ ਘੇਰੇ ਵਿੱਚੋਂ ਬਾਹਰ ਰਹਿ ਗਏ ਸਾਥੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਲਦੀ ਇਸ ਝੰਡੇ ਹੇਠ ਇਕੱਠੇ ਹੋਣ ਤਾਂ ਜੋ ਏਕੇ ਨਾਲ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਵਿਭਾਗ ਅਤੇ ਸਰਕਾਰ ਤੋਂ ਮੰਨਵਾਈਆ ਜਾ ਸਕਣ । ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ,ਤੇ ਆਗੂ ਕਿਸ਼ੋਰ ਚੰਦ ਗਾਜ ਨੇ ਕਿਹਾ ਕਿ ਇਸ ਮੌਕੇ ਨਵੇਂ ਸਾਮਿਲ ਹੋਏ ਸਾਥੀਆਂ ਨੂੰ ਤੁਰੰਤ ਸੂਬਾ ਕਮੇਟੀ ਵਿੱਚ ਲੈਣ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਰਾਜਪਾਲ ਸਿੰਘ ਲਸੋਈ ਮੁੱਖ ਸਲਾਹਕਾਰ , ਸੰਜੀਵ ਕੌਂਡਲ ਜਲੰਧਰ ਸਕੱਤਰ ,ਹਰਜੀਤ ਸਿੰਘ ਮੋਗਾ , ਕੁਲਵੰਤ ਸਿੰਘ ਬਠਿੰਡਾ , ਧਰਮਪਾਲ ਸਿੰਘ ਲੋਟ ਪਟਿਆਲਾ , , ਤੇਜਵੰਤ ਸਿੰਘ ਫਰੀਦਕੋਟ (ਸਾਰੇ ਸੀਨੀਅਰ ਮੀਤ ਪ੍ਰਧਾਨ ) ਚੰਦ ਸਿੰਘ ਰਸੂਲੜਾ ਲੁਧਿਆਣਾ , ਗੁਰਚਰਨ ਸਿੰਘ ਧਨੋਆ , ਅਨਿਲ ਕੁਮਾਰ ਨਾਹਰ , ਰਾਕੇਸ਼ ਕੁਮਾਰ ਪਰੋਚਾ (ਸਾਰੇ ਮੀਤ ਪ੍ਰਧਾਨ ) ਹਰਬੰਸ ਸਿੰਘ ਧੀਰੋਮਾਜਰਾ ਮਲੇਰ ਕੋਟਲਾ, ਕੁਲਵਿੰਦਰ ਮਾਨ ਲੁਧਿਆਣਾ ਦੋਵੇਂ ਜੁਆਇੰਟ ਪ੍ਰੈਸ ਸਕੱਤਰ ,ਹਰਦੀਪ ਬਾਵਾ ਮੋਗਾ , ਸਿਕੰਦਰ ਮੰਡ ਦੋਵੇਂ ਪ੍ਰਚਾਰ ਸਕੱਤਰ , ਗੁਰਵਿੰਦਰ ਸਿੰਘ ਸੋਨਾ ਨਵਾਂ ਸ਼ਹਿਰ ਅਤੇ ਰਣਜੀਤ ਸਿੰਘ ਬਠਿੰਡਾ (ਦੋਵੇਂ ਸਲਾਹਕਾਰ) ਚੁਣੇ ਗਏ ।ਅਤੇ ਸਮੁੱਚੇ ਪੰਜਾਬ ਦੇ ਜੋਨਾਂ ਅਤੇ ਬ੍ਰਾਂਚਾਂ ਵਿੱਚ ਆਪਸੀ ਸਹਿਮਤੀ ਨਾਲ ਨਵੇਂ ਸਾਥੀਆਂ ਨੂੰ ਕਮੇਟੀਆਂ ਵਿੱਚ ਲੈਣ ਦਾ ਵੀ ਐਲਾਨ ਕੀਤਾ ਗਿਆ ।ਇਸ ਮੌਕੇ ਬੁਲਾਰਿਆਂ ਵੱਲੋਂ ਕਈ ਭਖਦੀਆਂ ਮੰਗਾਂ ਦਾ ਜਿਕਰ ਕੀਤਾ ਗਿਆ ਤਾਂ ਸਾਰੀ ਕਮੇਟੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੱਲ ਕਰਵਾਇਆ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.