post

Admin

(Chief Editor)

Punjab

ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

post-img

ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਲੁਧਿਆਣਾ, 10 ਮਾਰਚ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਧਮਕੀ ਮਿਲਦਿਆਂ ਹੀ ਬੰਬ ਸਕੁਆਡ ਨੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ ਲੁਧਿਆਣਾ ਵਿਖੇ ਜੋ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇਕ ਵਾਰ ਫਿਰ ਈਮੇੇਲ ਰਾਹੀਂ ਸਕੂਲ ਦੇ ਪਿ੍ਰੰਸੀਪਲਾਂ ਨੂੰ ਆਈ ਹੈ ਦੇ ਚਲਦਿਆਂ ਸਕੂਲਾਂ ਨੂੰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਖਾਲੀ ਕਰਵਾ ਲਿਆ ਗਿਆ ਹੈ। ਧਮਕੀ ਭਰੀ ਈਮੇਲ ਮਿਲਦਿਆਂ ਹੀ ਸਭ ਤੋਂ ਪਹਿਲਾਂ ਪੁਲਸ ਨੂੰ ਦੱਸਿਆ ਗਿਆ, ਜਿਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਬੱਚਿਆਂ ਨੂੰ ਫੌਰੀ ਤੌੌਰ ਤੇ ਸਕੂਲਾਂ ਵਿਚੋਂ ਬਾਹਰ ਕੱਢਿਆ ਅਤੇ ਫਿਰ ਬੰਬ ਸਕੁਆਡ, ਡਾਗ ਸਕੁਆਡ ਆਦਿ ਨਾਲ ਸਕੂਲਾਂ ਦੀ ਜਾਂਚ ਕੀਤੀ। ਸਕੂਲਾਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

Related Post

Instagram