ਯੂ. ਕੇ. ਪੁਲਸ ਨੇ ਧੋਖਾੜੀ ਵਿਚ ਸ਼ਾਮਲ ਵਿਅਕਤੀ ਲਿਆਂਦਾ ਭਾਰਤ ਵਾਪਸ
- by Jasbeer Singh
- November 14, 2025
ਯੂ. ਕੇ. ਪੁਲਸ ਨੇ ਧੋਖਾੜੀ ਵਿਚ ਸ਼ਾਮਲ ਵਿਅਕਤੀ ਲਿਆਂਦਾ ਭਾਰਤ ਵਾਪਸ ਨਵੀਂ ਦਿੱਲੀ, 14 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰਾਖੰਡ ਪੁਲਸ ਵਲੋਂ ਇਕ ਅਜਿਹੇ ਵਿਅਕਤੀ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਭਾਰਤ ਲਿਆਂਦਾ ਗਿਆ ਹੈ ਜੋ ਕਿ ਇਕ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦਾ ਸੀ। ਕੌਣ ਸੀ ਤੇ ਕੀ ਸੀ ਮਾਮਲਾ ਯੂ. ਏ. ਈ. ਤੋਂ ਜਿਸ ਵਿਅਕਤੀ ਨੂੰ ਉਤਰਾਖੰਡ ਪੁਲਸ ਨੇ ਵਾਪਸ ਭਾਰਤ ਲਿਆਂਦਾ ਹੈ ਉਹ ਵਿਅਕਤੀ ਜਗਦੀਸ਼ ਧਨੇਠਾ ਹੈ ਤੇ ਸਾਲ 2021 ਵਿਚ ਪਿਥੌਰਾਗੜ੍ਹ ਪੁਲਸ ਸਟੇਸ਼ਨ ਵਿਚ ਦਰਜ ਕਥਿਤ ਧੋਖਾਧੜੀ ਅਤੇ ਅਪਰਾਧਕ ਸਾਜਿ਼ਸ਼ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ । ਇੰਟਰਪੋਲ ਨੇ ਉਸ ਦੇ ਵਿਰੁਧ `ਰੈੱਡ ਨੋਟਿਸ` ਜਾਰੀ ਕੀਤਾ ਸੀ। ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਵਿਅਕਤੀ ਯੂ. ਏ. ਈ. ਭੱਜ ਗਿਆ ਸੀ । ਸੀ. ਬੀ. ਆਈ. ਨੇ ਉਸ ਨੂੰ ਲੱਭਣ ਅਤੇ ਫੜਨ ਲਈ ਯੂ. ਏ. ਈ. ਅਧਿਕਾਰੀਆਂ ਨਾਲ ਤਾਲਮੇਲ ਕੀਤਾ । ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਉਤਰਾਖੰਡ ਪੁਲਸ ਦੀ ਬੇਨਤੀ `ਤੇ 6 ਮਈ 2025 ਨੂੰ ਇੰਟਰਪੋਲ ਰਾਹੀਂ ਜਗਦੀਸ਼ ਪੁਨੇਠਾ ਵਿਰੁਧ `ਰੈੱਡ ਨੋਟਿਸ` ਜਾਰੀ ਕੀਤਾ ਸੀ ।
