ਇਸਲਾਮਿਕ ਸਟੇਟ ਨੇ ਦਿੱਤਾ ਭਾਰਤ ਅਤੇ ਹੋਰ ਥਾਵਾਂ ਤੇ ਹਿੰਦੂਆਂ `ਤੇ ਹਮਲਿਆਂ ਦਾ ਸੱਦਾ
- by Jasbeer Singh
- March 18, 2026
ਇਸਲਾਮਿਕ ਸਟੇਟ ਨੇ ਦਿੱਤਾ ਭਾਰਤ ਅਤੇ ਹੋਰ ਥਾਵਾਂ ਤੇ ਹਿੰਦੂਆਂ `ਤੇ ਹਮਲਿਆਂ ਦਾ ਸੱਦਾ ਵਾਸਿ਼ੰਗਟਨ, 18 ਮਾਰਚ 2026 : ਇਸਲਾਮਿਕ ਸਟੇਟ ਨਾਮ ਦੇ ਇਕ ਸੰਗਠਨ ਵਲੋਂ ਭਾਰਤ ਅਤੇ ਦੱਖਣੀ ਏਸ਼ੀਆ ਵਿਚ ਹਿੰਦੂਆਂ ਤੇ ਹਮਲੇ ਕਰਨ ਦਾ ਸੱਦਾ ਦਿੱਤੇ ਜਾਣ ਦਾ ਪਤਾ ਚੱਲਿਆ ਹੈ। ਕੀ ਜਾਣਕਾਰੀ ਹੈ ਸੀ. ਈ. ਪੀ. ਦੀ ਰਿਪੋਰਟ ਵਿਚ `ਕਾਊਂਟਰ ਐਕਸਟ੍ਰੀਮਿਜ਼ਮ ਪ੍ਰਾਜੈਕਟ` (ਸੀ. ਈ. ਪੀ.) ਦੀ ਇਕ ਨਵੀਂ ਰਿਪੋਰਟ ਅਨੁਸਾਰ ਆਈ. ਐੱਸ. ਆਈ. ਐੱਸ. ਨਾਲ ਜੁੜੇ ਕੱਟੜਪੰਥੀ ਨੈੱਟਵਰਕ ਨੇ ਭਾਰਤ ਅਤੇ ਪੂਰੇ ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ ਵਿਚ ਹਿੰਦੂਆਂ ਖਿਲਾਫ ਹਮਲੇ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿਚ ਹਾਲ ਹੀ ਵਿਚ ਹੋਈ ਹਿੰਸਾ ਦੀ ਸ਼ਲਾਘਾ ਕੀਤੀ ਹੈ ਅਤੇ ਆਪਣੀ ਆਨ-ਲਾਈਨ ਭਰਤੀ ਮੁਹਿੰਮ ਦਾ ਵਿਸਥਾਰ ਕੀਤਾ ਹੈ । ਹੋਰ ਕੀ ਕੀ ਦੱਸਿਆ ਗਿਆ ਹੈ ਰਿਪੋੋਰਟ ਵਿਚ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਈ. ਐੱਸ. ਆਈ. ਐੱਸ. ਦੇ ਆਨ-ਲਾਈਨ ਸਮਰਥਕਾਂ ਨੇ 7 ਮਾਰਚ ਨੂੰ ਨਿਊਯਾਰਕ ਵਿਚ ਗ੍ਰੇਸੀ ਮੈਂਸ਼ਨ ਕੋਲ ਹਮਲੇ ਦੀ ਕੋਸਿ਼ਸ਼ ਅਤੇ 12 ਮਾਰਚ ਨੂੰ ਓਲਡ ਡੋਮੀਨੀਅਨ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਦਾ ਜਸ਼਼ਨ ਮਨਾਇਆ । ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਅਤੇ ਹੋਰ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਕੱਟੜਪੰਥੀ ਮੈਸੇਜਿੰਗ ਪਲੇਟਫਾਰਮਾਂ ਦੀ ਵਰਤੋਂ ਕੀਤੀ ਗਈ । ਆਈ. ਐਸ. ਆਈ. ਐਸ. ਸਮਰਥਕਨ ਨੇ ਕੀ ਪੋਸਟ ਸਾਂਝੀ ਕੀਤੀ ਸੀ ਰਿਪੋਰਟ ਨੇ ਭਾਰਤ ਅਤੇ ਇਸ ਖੇਤਰ ਲਈ ਇਕ ਸਿੱਧੇ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ । 9 ਮਾਰਚ ਨੂੰ ਆਈ. ਐੱਸ. ਆਈ. ਐੱਸ. ਸਮਰਥਕ ਇਕ ਉਪਭੋਗਤਾ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਪੋਸਟ ਪਾਈ । ਇਸ ਸੰਦੇਸ਼ ਵਿਚ ਵਿਸ਼ੇਸ਼ ਤੌਰ `ਤੇ ਬੰਗਲਾਦੇਸ਼, ਮਿਆਂਮਾਰ ਅਤੇ ਭਾਰਤ ਦੇ ਸੂਬਿਆਂ- ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ ਅਤੇ ਮਣੀਪੁਰ ਦਾ ਜਿ਼ਕਰ ਕੀਤਾ ਗਿਆ ਸੀ।
