ਤਿੰਨ ਵਿਅਕਤੀਆਂ ਨੂੰ ਕੀਤਾ ਨਕਲੀ ਈ. ਡੀ. ਛਾਪੇਮਾਰੀ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ
- by Admin
- February 26, 2026
ਤਿੰਨ ਵਿਅਕਤੀਆਂ ਨੂੰ ਕੀਤਾ ਨਕਲੀ ਈ. ਡੀ. ਛਾਪੇਮਾਰੀ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਦਿੱਲੀ ਦੇ ਦੱਖਣ-ਪੂਰਬੀ ਖੇਤਰ ਵਿਖੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਨਕਲੀ ਈ. ਡੀ. ਛਾਪੇਮਾਰੀ ਦੀ ਸਾਜਿਸ਼ ਘੜਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਦੱਖਣੀ-ਪੂਰਬੀ ਖੇਤਰ ਵਿਖੇ ਜੋ ਪੁਲਸ ਵਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਮੁੱਖ ਕਾਰਨ ਇਕ ਘਰੇਲੂ ਨੌਕਰਾਣੀ ਵਲੋਂ ਆਪਣੇ ਮਾਲਕ ਦੇ ਘਰ ਤੇ ਨਕਲੀ ਇਨਫੋਰਸੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਦੀ ਸਾਜਿਸ਼ ਰਚਣ ਦਾ ਦੋਸ਼ ਹੈ । ਪੁਲਸ ਦੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ ਪੁਲਸ ਦੇ ਅਨੁਸਾਰ ਘਰੇਲੂ ਨੌਕਰਾਣੀ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਮਾਲਕ ਨੂੰ ਧੋਖਾ ਦੇਣ ਲਈ ਨਕਲੀ ਈ. ਡੀ. ਛਾਪੇਮਾਰੀ ਕਰਨ ਦੀ ਸਾਜਿ਼ਸ਼ ਰਚੀ ਸੀ। ਜਿਸ ਸਬੰਧੀ ਜਦੋਂ ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਸ ਟੀਮ ਨੇ ਜਾਂਚ ਸ਼ੁਰੂ ਕੀਤੀ ਅਤੇ ਤਕਨੀਕੀ ਨਿਗਰਾਨੀ ਰਾਹੀਂ ਸ਼ੱਕੀਆਂ ਦਾ ਪਤਾ ਲਗਾਇਆ ਅਤੇ ਬਾਅਦ ਵਿੱਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ । ਜਿਸ ਤੋਂ ਬਾਅਦ ਲਈ ਗਈ ਤਲਾਸ਼ੀ ਅਤੇ ਜ਼ਬਤੀ ਦੌਰਾਨ ਪੁਲਸ ਨੇ ਉਨ੍ਹਾਂ ਤੋਂ ਸੱਤ ਮਹਿੰਗੀਆਂ ਘੜੀਆਂ, ਗਹਿਣੇ, ਇੱਕ ਡਿਪਟੀ ਕਮਾਂਡੈਂਟ ਦੀ ਵਰਦੀ ਅਤੇ ਇੱਕ ਜਾਅਲੀ ਪਛਾਣ ਪੱਤਰ ਜ਼ਬਤ ਕੀਤਾ ।
