ਦਿੱਲੀ ਵਿਧਾਨ ਸਭਾ ਸਪੀਕਰ ਤੋਂ ਮੰਗੀ 10 ਦਿਨਾਂ ਦੀ ਮੋਹਲਤ ਚੰਡੀਗੜ੍ਹ, 13 ਜਨਵਰੀ 2026 : ਪੰਜਾਬ ਪੁਲਿਸ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਦੀ ਵਾਇਰਲ ਵੀਡੀਓ ਦੇ ਮਾਮਲੇ ਵਿਚ ਜਲੰਧਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ. ਆਈ. ਆਰ. ਦੇ ਮਾਮਲੇ ਵਿਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ 10 ਦਿਨਾਂ ਦੀ ਮੋਹਲਤ ਮੰਗੀ ਹੈ । ਕਿਸ ਕਿਸ ਨੇ ਮੰਗੀ ਹੈ ਇਹ ਮੋਹਲਤ ਦਿਲੀ ਵਿਧਾਨ ਸਭਾ ਦੇ ਸਕੱਤਰ ਤੋ ਜੋ 10 ਦਿਨਾਂ ਦੀ ਮੋਹਲਤ ਆਮ ਆਦਮੀ ਪਾਰਟੀ ਆਗੂ ਆਤਸ਼ਿੀ ਦੇ ਮਾਮਲੇ ਵਿਚ ਮੰਗੀ ਗਈ ਹੈ ਕਿਸ ਨੇ ਮੰਗੀ ਹੈ ਵਿਚ ਪੰਜਾਬ ਪੁਲਿਸ ਦੇ ਡੀ. ਜੀ. ਪੀ. ਗੌਰਵ ਯਾਦਵ, ਸਪੈਸ਼ਲ ਡੀ. ਜੀ. ਪੀ. ਅਤੇ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼ਾਮਲ ਹਨ । ਉਕਤ ਮੁਹਲਤ ਮੰਗੇ ਜਾਣ ਦਾ ਮੁੱਖ ਕਾਰਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਤੱਥਾਂ ਸਹਿਤ ਜਾਣਕਾਰੀ ਦੇਣਾ ਹੈ ।
