post

Jasbeer Singh

(Chief Editor)

National

ਕਰਨਾਟਕ `ਚ ਨਦੀ `ਚ ਸਿੱਪੀਆਂ ਇਕੱਠੀਆਂ ਕਰਦੇ ਸਮੇਂ 10 ਲੋਕ ਡੁੱਬੇ

post-img

ਕਰਨਾਟਕ `ਚ ਨਦੀ `ਚ ਸਿੱਪੀਆਂ ਇਕੱਠੀਆਂ ਕਰਦੇ ਸਮੇਂ 10 ਲੋਕ ਡੁੱਬੇ ਕਰਨਾਟਕ, 25 ਮਈ 2026 : ਉੱਤਰੀ ਕੰਨੜ ਜ਼ਿਲੇ `ਚ ਥੱਟੇ ਹੱਕਲੂ ਨਦੀ `ਚ ਸਿੱਪੀਆਂ ਇਕੱਠੀਆਂ ਕਰਨ ਦੀ ਕੋਸਿ਼ਸ਼ ਕਰ ਰਹੇ ਇਕ ਹੀ ਪਰਿਵਾਰ ਦੇ 10 ਮੈਂਬਰ ਡੁੱਬ ਗਏ, ਜਿਨ੍ਹਾਂ `ਚ 7 ਔਰਤਾਂ ਹਨ । ਕੀ ਜਾਣਕਾਰੀ ਦਿੱਤੀ ਪੁਲਸ ਨੇ ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਸਿ਼ਰਾਲੀ ਪਿੰਡ ਦੇ ਲੱਗਭਗ 14 ਲੋਕ ਸਿੱਪੀਆਂ ਇਕੱਠੀਆਂ ਕਰਨ ਲਈ ਨਦੀ `ਚ ਉੱਤਰੇ ਸਨ । ਨਦੀ ਦੇ ਕੰਢਿਆਂ ਅਤੇ ਨੇੜਲੇ ਖੇਤਰਾਂ `ਚ ਰਹਿਣ ਵਾਲੇ ਸਥਾਨਕ ਭਾਈਚਾਰਿਆਂ ਦੀ ਇਹ ਰਵਾਇਤੀ ਸਰਗਰਮੀ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਪਾਣੀ ਦੇ ਪੱਧਰ ਦਾ ਸਹੀ ਅੰਦਾਜ਼ਾ ਲਾਏ ਬਿਨਾਂ ਨਦੀ ਦੇ ਡੂੰਘੇ ਹਿੱਸੇ `ਚ ਚਲੇ ਗਏ । 10 ਲਾਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਹੁਣ ਤੱਕ ਬਰਾਮਦ ਅਚਾਨਕ ਤੇਜ਼ ਵਹਾਅ `ਚ ਫਸ ਕੇ 1 ਜਾਂ 2 ਲੋਕ ਰੁੜ੍ਹ ਗਏ । ਇਸ ਤੋਂ ਬਾਅਦ ਪਾਣੀ `ਚ ਫਸੇ ਲੋਕਾਂ ਨੂੰ ਬਚਾਉਣ ਦੇ ਯਤਨ `ਚ ਕੁਝ ਵਿਅਕਤੀਆਂ ਨੇ ਨਦੀ `ਚ ਛਾਲਾਂ ਮਾਰੀਆਂ। ਇਸ ਦੌਰਾਨ ਤੇਜ਼ ਵਹਾਅ `ਚ ਹੋਰ ਵੀ ਲੋਕ ਫਸ ਗਏ। ਪੁਲਸ ਸੂਤਰਾਂ ਅਨੁਸਾਰ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ । ਬਚਾਅ ਕਰਮਚਾਰੀ, ਪੁਲਸ ਟੀਮ ਅਤੇ ਸਥਾਨਕ ਨਿਵਾਸੀਆਂ ਵੱਲੋਂ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

Related Post

Instagram