post

Jasbeer Singh

(Chief Editor)

Haryana News

ਨਿਸਾਨ ਮੈਗਨਾਈਟ ਲਈ ਲਾਂਚ ਕੀਤਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਪਲਾਨ

post-img

ਨਿਸਾਨ ਮੈਗਨਾਈਟ ਲਈ ਲਾਂਚ ਕੀਤਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਪਲਾਨ ਪਟਿਆਲਾ, 13 ਅਗਸਤ 2025 : ਨਿਸਾਨ ਮੋਟਰ ਇਨਡੀਆ ਨੇ ਅੱਜ ਨਈ ਨਿਸਾਨ ਮੈਗਨਾਈਟ ਲਈ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਵਿਸ਼ਤਾਰਤ ਵਾਰੰਟੀ ਯੋਜਨਾ ਲਾਂਚ ਕੀਤਾ। ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, ਭਾਰਤ ਵਿੱਚ ਬੀ-ਐਸਯੂਵੀ ਸੇਗਮੈਂਟ ਵਿੱਚ ਲਾਂਚ ਕੀਤਾ ਗਿਆ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਯੋਜਨਾ, ਗ੍ਰਾਹਕ ਸੇਗਮੈਂਟ ਵਿੱਚ ਪਹਿਲੀ ਵਾਰੀ 3+7 ਸਾਲਾਂ ਦੇ ਵਾਰੰਟੀ ਯੋਜਨਾ ਸਮੇਤ ਕਈ ਤਰ੍ਹਾਂ ਦੇ ਐਕਸਟੈਂਡਡ ਵਾਰੰਟੀ ਯੋਜਨਾ ਵਿੱਚੋਂ ਆਪਣੇ ਲਈ ਸ੍ਰੇਸ਼ਠ ਯੋਜਨਾ ਚੁਣ ਸਕਣਗੇ । ਐਕਸਟੈਂਡਿਡ ਵਾਰੰਟੀ ਯੋਜਨਾ ਨਾਲ 10 ਸਾਲ ਤਕ ਡ੍ਰਾਈਵਿੰਗ ਦੇ ਵਿਸ਼ਵਾਸ ਅਤੇ ਸੁਰੱਖਿਆ ਪ੍ਰਾਪਤ ਹੋ ਸਕੇਗੀ, ਇਸ ਵਿੱਚ 10 ਸਾਲ/2 ਲੱਖ ਕਿਲੋਮੀਟਰ ਦੀ ਯੋਜਨਾ ਸਿਰਫ 22 ਪੈਸੇ ਪ੍ਰਤੀ ਕਿਲੋਮੀਟਰ ਜਾਂ 12 ਰੁਪਏ ਪ੍ਰਤੀ ਦਿਨ ਦੇ ਖਰਚੇ 'ਤੇ ਉਪਲਬਧ ਹੋਵੇਗੀ । 7 ਸਾਲ ਤੱਕ ਕਮਪ੍ਰਿਹੈਂਸਿਵ ਪ੍ਰੋਟੈਕਸ਼ਨ ਅਤੇ 8ਵੀਂ, 9ਵੀਂ ਅਤੇ 10ਵੀਂ ਸਾਲ ਵਿੱਚ ਇੰਜਣ ਅਤੇ ਟਰਾਂਸਮਿਸ਼ਨ ਕਵਰੇਜ ਮਿਲੇਗੀ। 10 ਸਾਲ ਦਾ ਐਕਸਟੈਂਡਡ ਵਾਰੰਟੀ ਪਲਾਨ ਸਿਰਫ 3 ਸਾਲ ਦੇ ਸਟੈਂਡਰਡ ਵਾਰੰਟੀ ਪਲਾਨ ਵਾਲੇ ਵਾਹਨ ਨਾਲ ਮਿਲੇਗਾ, ਜਿਸਦੀ ਸ਼ੁਰੂਆਤ ਅਕਤੂਬਰ, 2024 ਵਿੱਚ ਲਾਂਚ ਕੀਤੀ ਗਈ ਨਵੀਂ ਨਿਸਾਨ ਮੈਗਨਾਈਟ ਨਾਲ ਹੋਈ ਸੀ । ਗਾਹਕਾਂ ਦੀ ਲੋੜ ਅਤੇ ਤਰਜੀਹਾਂ ਦੇ ਆਧਾਰ 'ਤੇ ਜ਼ਿਆਦਾ ਫਲੈਕਸਿਬਿਲਟੀ ਦੇ ਰਹੇ ਹੋਏ, ਐਕਸਟੈਂਡਿਡ ਵਾਰੰਟੀ ਯੋਜਨਾ ਵਿੱਚ 3+4, 3+3, 3+2 ਅਤੇ 3+1 ਸਾਲ ਦੇ ਵਿਕਲਪ ਵੀ ਦਿੱਤੇ ਗਏ ਹਨ । ਇਹ ਯੋਜਨਾ ਸਿਰਫ ਨਵੀਂ ਨਿਸ਼ਾਨ ਮੈਗਨਾਈਟ ਲਈ ਉਪਲਬਧ ਹੈ, ਜੋ ਏਓਪੀ (ਏਡਲਟ ਆਕਿਊਪੈਂਟ ਸੁਰੱਖਿਆ) ਵਿੱਚ ਪੁਰਾਣੀ 5-ਸਟਾਰ ਰੇਟਿੰਗ ਨਾਲ ਓਵਰਆਲ ਪੈਸੇਂਜਰ ਸੁਰੱਖਿਆ ਦੇ ਮਾਮਲੇ ਵਿੱਚ ਜੀਐਨਸੀਏਪੀ 5-ਸਟਾਰ ਰੇਟਿੰਗ ਨਾਲ ਭਾਰਤ ਦੀ ਸਭ ਤੋਂ ਸੁਰੱਖਿਅਤ ਬੀ-ਐਸਯੂਵੀ ਵਿੱਚ ਸ਼ਮਾਰ ਹੋ ਗਈ ਹੈ। ਨਵੇਂ ਵਹਾਨ ਦੀ ਖਰੀਦ ਨਾਲ ਨਿਸਾਨ ਫਾਇਨੈਂਸ ਰਾਹੀਂ ਐਕਸਟੈਂਡਡ ਵਾਰੰਟੀ ਨੂੰ ਸੌਖੀ ਨਾਲ ਖਰੀਦਿਆ ਜਾ ਸਕੇਗਾ, ਜਿਸ ਨਾਲ ਗਾਹਕਾਂ ਨੂੰ ਸੁਗਮ ਅਤੇ ਸੁਵਿਧਾਜਨਕ ਮਾਲਕੀ ਦੇ ਤਜ਼ੁਰਬੇ ਦਾ ਲਾਭ ਮਿਲੇਗਾ।

Related Post