
ਆਨੰਦ ਮਾਰਗ ਪ੍ਰਚਾਰਕ ਸੰਘ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦੇ 104ਵਾਂ ਸ਼ੁਭ ਆਗਮਨ ਦਿਵਸ ਦਾ ਆਯੋਜਨ
- by Jasbeer Singh
- May 16, 2025

ਆਨੰਦ ਮਾਰਗ ਪ੍ਰਚਾਰਕ ਸੰਘ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦੇ 104ਵਾਂ ਸ਼ੁਭ ਆਗਮਨ ਦਿਵਸ ਦਾ ਆਯੋਜਨ ਪਟਿਆਲਾ, 16 ਮਈ 2025 : ਆਨੰਦ ਮਾਰਗ ਪ੍ਰਚਾਰਿਕ ਸੰਘ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦਾ 104ਵਾਂ ਜਨਮ ਦਿਵਸ ਆਨੰਦ ਮਾਰਗ ਜਾਗ੍ਰਿਤੀ 1368/13, ਗੁਰਬਖਸ਼ ਕਲੋਨੀ ਪਟਿਆਲਾ ਵਿਖੇ ਵਿਸ਼ਵ ਸ਼ਾਤੀ ਲਈ ਬਾਬਾ ਨਾਮ ਕੇਵਲਮ 3 ਘੰਟੇ ਦਾ ਆਖੰਡ ਕੀਰਤਨ, ਜਰੂਰਤਮੰਦ ਲੋਕਾਂ ਨੂੰ ਅਤੁੱਟ ਲੰਗਰ ਵਰਤਾ ਕੇ ਅਤੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਮਨਾਇਆ ਗਿਆ। ਸ਼੍ਰੀ ਪ੍ਰਭਾਤ ਰੰਜਨ ਸਰਕਾਰ ਦਾ ਆਨੰਦ ਪੂਰਣੀਮਾ ਨੂੰ ਸਾਲ 1921 ਦੇ ਸ਼ੁਭ ਦਿਹਾੜੇ ਜਮਾਲਪੁਰ (ਬਿਹਾਰ) ਵਿੱਚ ਆਗਮਨ ਹੋਇਆ ਸੀ ਉਨ੍ਹਾਂ ਦਾ ਅਧਿਆਤਮਿਕ ਨਾਮ ਉਹਨਾਂ ਦੇ ਪੈਰੋਕਾਰਾਂ ਵੱਲੋਂ ਪਿਆਰ ਅਤੇ ਸਤਿਕਾਰ ਵਜੋਂ ਸ਼੍ਰੀ ਸ਼੍ਰੀ ਆਨੰਦ ਮੂਰਤੀ ਰੱਖਿਆ ਗਿਆ। ਆਨੰਦ ਮਾਰਗ ਦੀ ਬੁਨਿਆਦ 1955 ਵਿੱਚ ਰੱਖੀ ਗਈ ਸੀ। ਇਸ ਸਮੇਂ ਆਨੰਦ ਮਾਰਗ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਆਨੰਦ ਮਾਰਗ ਦਾ ਮਨੋਰਥ ਆਤਮ ਮੋਕਸ਼ਾਰਥ ਜਗਤ ਹਿਤਾਇਚ ਯਾਨੀ ਕਿ ਆਪਣੇ ਆਪ ਨੂੰ ਪਹਿਚਾਣਨਾ ਅਤੇ ਜਗਤ ਦੀ ਨਿਸ਼ਵਾਰਥ ਸੇਵਾ ਕਰਨਾ। ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਨੇ ਮਾਨਵਤਾ ਦੀ ਭਲਾਈ ਲਈ ਭਿੰਨ — ਭਿੰਨ ਵਿਸ਼ਿਆਂ ਤੇ 200 ਤੋਂ ਵੱਧ ਕਿਤਾਬਾਂ ਲਿਖਿਆ ਜਿਵੇਂ ਕਿ ਅਰਥ ਸ਼ਾਸ਼ਤਰ, ਮਨੋਵਿਗਿਆਨ, ਸ਼ੋਸ਼ੋਅੋਲਜੀ, ਭਾਸ਼ਾ ਵਿਗਿਆਨ, ਖੇਤੀ ਬਾੜੀ ਵਿਗਿਆਨ ਅਤੇ ਇਤਿਹਾਸ ਆਦਿ ਜਿਸ ਵਿੱਚ ਹਰ ਖੇਤਰ ਦੀ ਉੱਨਤੀ ਕਰਨ ਲਈ ਮਾਨਵਤਾ ਨੂੰ ਸੇਧ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 5018 ਭਗਤੀ ਸੰਗੀਤਾਂ ਦੀ ਰਚਨਾ ਕੀਤੀ ਅਤੇ ਖੁਦ ਉਸ ਨੂੰ ਸੰਗੀਤਬੱਧ ਕੀਤਾ। ਜਿਨ੍ਹਾਂ ਨੂੰ ਪ੍ਰਭਾਤ ਸੰਗੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸੰਸਥਾ ਵਿੱਚ ਹਜਾਰਾ ਸੰਨਿਆਸੀਆਂ ਨੇ ਆਪਣਾ ਜੀਵਨ ਦਾਨ ਦਿੱਤਾ ਹੈ ਅਤੇ ਉਹ ਸੰਸਾਰ ਵਿੱਚ ਇਸ ਫਲਸਫੇ ਦਾ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਕਿਸ ਤਰ੍ਹਾਂ ਮਾਨਵਤਾ ਦਾ ਕਲਿਆਣ ਹੋ ਸਕਦਾ ਹੈ ਅਤੇ ਮਾਨਵ ਆਪਣੇ ਅਸਲੀ ਲਕਸ਼ ਤੇ ਪਹੁੰਚ ਕੇ ਇਕ ਸੁੰਦਰ ਮਾਨਵ ਸਮਾਜ ਦੀ ਰਚਨਾ ਕਰ ਸਕਦਾ ਹੈ। ਪਟਿਆਲਾ ਵਿਖੇ ਆਨੰਦ ਮਾਰਗ ਤੇ ਦੋ ਆਸ਼ਰਮ ਹਨ ਇੱਕ ਗੁਰਬਖਸ਼ ਕਲੋਨੀ 1368/13 ਅਤੇ ਦੂਸਰਾ ਸੀ—6 ਜਗਦੀਸ਼ ਕਲੋਨੀ ਵਿੱਚ ਹੈ। ਜਿੱਥੇ ਕਿ ਯੋਗਾ ਅਤੇ ਧਿਆਨ ਕਰਨ ਦੀ ਵਿਗਿਆਨਿਕ ਜੁਗਤੀ ਸਿਖਾਈ ਜਾਂਦੀ ਹੈ। ਇਸ ਸ਼ੁਭ ਆਗਮਨ ਦਿਵਸ ਤੇ ਗੁਰਬਖਸ਼ ਕਲੋਲੀ ਆਸ਼ਰਮ ਵਿਖੇ 3 ਘੰਟੇ ਦਾ ਆਖੰਡ ਕੀਰਤਨ ਅਤੇ ਧਾਰਮਿਕ ਚਰਚਾ ਆਦਿ ਕੀਤਾ ਗਿਆ। ਇਸ ਤੋਂ ਉਪਰੰਤ ਜਰੂਰਤ ਮੰਦਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ। ਇਸ ਤੋਂ ਇਲਾਵਾ ਇਸ ਸੰਸਥਾ ਵਲੋਂ ਚੈਰੀਟੇਬਲ ਆਧਾਰ ਤੇ 2 ਹੋਮਿਉਪੈਥਿਕ ਡਿਸਪੈਂਸਰੀਆਂ, ਦੋ ਮਿਡਲ ਸਕੂਲ ਅਤੇ ਇੱਕ ਫਿਜੀਊਥੈਰਪੀ ਸੈਂਟਰ ਚਲ ਰਿਹਾ ਹੈ ਅਤੇ ਹਰ ਮਹੀਨੇ ਸੈਕੜੇ ਲੋਕ ਇਨ੍ਹਾਂ ਪੋਜੈਕਟਾਂ ਤੋਂ ਲਾਭ ਉਠਾ ਰਹੇ ਹਨ।