
ਵਿਧਾਇਕ ਕੋਹਲੀ ਨੇ 1.50 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੇ ਬੱਸ ਸਟੈਂਡ ਤੋਂ ਸੇਵਾ ਸਿੰਘ ਠੀਕਰੀ ਵਾਲਾ ਸੜਕ ਦਾ ਕੀਤਾ ਉਦਘ
- by Jasbeer Singh
- October 13, 2025

ਵਿਧਾਇਕ ਕੋਹਲੀ ਨੇ 1.50 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੇ ਬੱਸ ਸਟੈਂਡ ਤੋਂ ਸੇਵਾ ਸਿੰਘ ਠੀਕਰੀ ਵਾਲਾ ਸੜਕ ਦਾ ਕੀਤਾ ਉਦਘਾਟਨ ਪਟਿਆਲਾ ਦੀ ਵਿਅਸਤ ਸੜਕ ' ਤੇ ਟ੍ਰੈਫਿਕ ਤੋਂ ਮਿਲੇਗੀ ਰਾਹਤ - ਅਜੀਤ ਪਾਲ ਸਿੰਘ ਕੋਹਲੀ ਪਟਿਆਲਾ, 13 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿਚ ਚਲ ਰਹੀਆਂ ਵਿਕਾਸ ਪੱਧਰੀ ਕੋਸ਼ਿਸ਼ਾਂ ਦੇ ਤਹਿਤ ਅੱਜ ਪਟਿਆਲਾ ਵਿਧਾਨ ਸਭਾ ਹਲਕੇ ਵਿਚ ਇਕ ਹੋਰ ਮਹੱਤਵਪੂਰਣ ਕਦਮ ਚੁੱਕਿਆ ਗਿਆ। ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਸੇਵਾ ਸਿੰਘ ਠੀਕਰੀ ਵਾਲਾ ਸੜਕ ਤਕ ਬਣਾਈ ਜਾ ਰਹੀ ਸੜਕ ਅਤੇ ਹੋਰ ਸੁਧਾਰ ਕਾਰਜਾਂ ਦੀ ਸ਼ੁਰੂਆਤ ਕੀਤੀ। ਇਹ ਨਿਰਮਾਣ ਕਾਰਜ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ । ਇਸ ਮੌਕੇ ' ਤੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਸ. ਕੋਹਲੀ ਨੇ ਦੱਸਿਆ ਕਿ ਇਹ ਸੜਕ ਸ਼ਹਿਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿਚੋਂ ਇਕ ਹੈ। ਇੱਥੇ ਦਿਨ ਰਾਤ ਟ੍ਰੈਫਿਕ ਦਾ ਜਾਮ ਰਹਿੰਦਾ ਹੈ ' ਤੇ ਆਵਾਜਾਈ ਦੇ ਸਮੇਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਕਾਰਜਾਂ ਰਾਹੀਂ ਨਿਰੀ ਸੜਕ ਦੀ ਮਰੰਮਤ ਹੀ ਨਹੀਂ, ਬਲਕਿ ਆਸ-ਪਾਸ ਦੇ ਇਲਾਕੇ ਦੀ ਸਫਾਈ, ਨਿਕਾਸੀ ਪ੍ਰਣਾਲੀ ਅਤੇ ਹੋਰ ਸੁਵਿਧਾਵਾਂ ਨੂੰ ਵੀ ਸੁਧਾਰਿਆ ਜਾਵੇਗਾ। ਕੋਹਲੀ ਨੇ ਕਿਹਾ ਕਿ ਇਲਾਕੇ ਵਿਚ ਕਈ ਵੱਡੇ ਹੋਟਲ, ਵਪਾਰਕ ਕੇਂਦਰ ਅਤੇ ਦਫ਼ਤਰ ਹਨ, ਜਿਸ ਕਾਰਨ ਇਹ ਸੜਕ ਅਤਿ ਵਿਅਸਤ ਰਹਿੰਦੀ ਹੈ। ਨਵੀਂ ਸੜਕ ਬਣਨ ਨਾਲ ਨਾ ਸਿਰਫ ਟ੍ਰੈਫਿਕ ਤੋਂ ਰਾਹਤ ਮਿਲੇਗੀ, ਸਗੋਂ ਇਲਾਕੇ ਦੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਵੀ ਆਸਾਨੀ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਵਿਚ ਵਾਧੂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਉਨ੍ਹਾਂ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਪਰ ਵਾਲੇ ਦੀ ਰਹਿਮਤ ਰਹੀ, ਤਾਂ ਅੱਗੇ ਵੀ ਇਨ੍ਹਾਂ ਤਰ੍ਹਾਂ ਦੇ ਕੰਮ ਨਿਰੰਤਰ ਕੀਤੇ ਜਾਂਦੇ ਰਹਿਣਗੇ।ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਵਿਚ ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਵਿਧਾਇਕ ਕੋਹਲੀ ਨੇ ਲੋਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਪਟਿਆਲਾ ਹਲਕੇ ਵਿਚ ਹੋਰ ਵੀ ਕਈ ਵਿਕਾਸ ਪਰੋਜੈਕਟ ਜਲਦ ਸ਼ੁਰੂ ਕੀਤੇ ਜਾਣਗੇ, ਜੋ ਕਿ ਇਲਾਕੇ ਦੀ ਰੂਪ-ਰੇਖਾ ਨੂੰ ਨਵੀ ਦਿਸ਼ਾ ਦੇਣਗੇ । ਇਸ ਮੌਕੇ ਪਟਿਆਲਾ ਦੇ ਐਸ ਡੀ ਐਮ ਹਰਜੋਤ ਕੌਰ , ਐਮ ਸੀ ਰਾਜੇਸ਼ ਕੁਮਾਰ, ਐਮ ਸੀ ਨੇਹਾ ਸਿੱਧੂ ਅਤੇ ਸੰਜੀਵ ਕੁਮਾਰ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ।