
ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ' ਚ ਅਰਪਿਤ ਸ਼ਹਿਰ ਵਿਚ ਨਵਾਂ ਖੰਡਾ ਚੌਂਕ
- by Jasbeer Singh
- October 14, 2025

ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ' ਚ ਅਰਪਿਤ ਸ਼ਹਿਰ ਵਿਚ ਨਵਾਂ ਖੰਡਾ ਚੌਂਕ 10 ਲੱਖ ਰੁਪਏ ਦੀ ਲਾਗਤ ਨਾਲ ਖ਼ਤਰਨਾਕ ਮੋੜ ' ਤੇ ਬਣਾਇਆ ਜਾਵੇਗਾ ਨਵਾਂ ਖੰਡਾ ਚੌਂਕ : ਅਜੀਤ ਪਾਲ ਸਿੰਘ ਕੋਹਲੀ ਖੰਡਾ ਚੌਂਕ ਨੂੰ ਮਜ਼ਬੂਤ ਬਣਾਉਣ ਲਈ ਉੱਚ ਮਿਆਰੀ ਸਟੀਲ ਦੀ ਕੀਤੀ ਵਰਤੋ - ਕੁੰਦਨ ਗੋਗੀਆ ਪਟਿਆਲਾ, 14 ਅਕਤੂਬਰ 2025 : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਨੇੜੇ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਨਵੇਂ “ਖੰਡਾ ਚੌਕ” ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਜੈਕਟ ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ‘ਤੇ ਅਮਲ ਕਰਦੇ ਹੋਏ ਪੂਰਾ ਕੀਤਾ ਗਿਆ ਹੈ। ਇਸ ਦੌਰਾਨ ਓਹਨਾ ਦੇ ਨਾਲ ਮੇਅਰ ਕੁੰਦਨ ਗੋਗੀਆ ਵੀ ਮੋਜੂਦ ਸਨ । ਵਿਧਾਇਕ ਕੋਹਲੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ, ਇਸ ਚੌਕ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਚੌਕ ਨੂੰ ਬਣਾਉਣ ਦੀ ਮੱਹਤਵਪੂਰਣ ਲੋੜ ਇਸ ਲਈ ਪਈ ਕਿਉਂਕਿ ਇਹ ਥਾਂ ' ਤੇ ਅਕਸਰ ਐਕਸੀਡੈਂਟ ਹੁੰਦੇ ਸਨ ਅਤੇ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਇਥੇ ਖੰਡਾ ਸਥਾਪਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ । ਉਦਘਾਟਨ ਸਮੇਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਨਾਮ ਨਾਲ ਜੁੜੇ ਕੰਮ ਕਰਨਾ ਇਕ ਵੱਡੀ ਭਾਗਾਂ ਵਾਲੀ ਗੱਲ ਹੈ ਅਤੇ ਅਸੀਂ ਸਿਰਫ ਇਕ ਜ਼ਰੀਆ ਹਾਂ, ਅਸਲ ਕੰਮ ਤਾਂ ਗੁਰੂ ਸਾਹਿਬ ਆਪ ਕਰਵਾਉਂਦੇ ਹਨ । ਉਨ੍ਹਾਂ ਦੱਸਿਆ ਕਿ ਇਸ ਚੌਂਕ ਦੀ ਨਕਸ਼ਾ ਬਣਾਉਣ ਤੋਂ ਲੈ ਕੇ ਨਿਰਮਾਣ ਤੱਕ ਸਾਰੇ ਕੰਮ ਨਗਰ ਨਿਗਮ ਨੇ ਬੜੀ ਤੇਜ਼ੀ ਅਤੇ ਸੁਚੱਜੇ ਢੰਗ ਨਾਲ ਕੀਤੇ ਹਨ । ਉਨ੍ਹਾਂ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਰੁਕਾਵਟ ਦੇ, ਨਿੱਕੇ-ਨਿੱਕੇ ਮੁੱਦਿਆਂ ਨੂੰ ਇਕ ਪਾਸੇ ਰੱਖ ਕੇ ਤੁਰੰਤ ਇਸ ਪ੍ਰੋਜੈਕਟ ਦੀ ਮੰਜੂਰੀ ਦਿੱਤੀ ਅਤੇ ਕਾਰਵਾਈ ਸ਼ੁਰੂ ਕਰਵਾਈ। ਉਨ੍ਹਾਂ ਅਗੇ ਕਿਹਾ ਕਿ ਜਦੋਂ ਕੰਮ ਚੰਗੇ ਨੀਅਤ ਨਾਲ ਕੀਤਾ ਜਾਵੇ ਤਾਂ ਗੁਰੂ ਆਪ ਰਾਹ ਪੈਦਾ ਕਰਦੇ ਹਨ । ਇਸ ਦੌਰਾਨ ਮੇਅਰ ਨੇ ਕਿਹਾ ਕਿ ਚੌਂਕ ਦੇ ਨਿਰਮਾਣ ' ਤੇ ਲਗਭਗ 10 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਉੱਚ ਮਿਆਰੀ ਸਟੀਲ ਦੇ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਓਹਨਾ ਇਹ ਵੀ ਉਲੇਖ ਕੀਤਾ ਕਿ ਇਹ ਚੌਕ ਇੱਕ ਅਜਿਹੇ ਮੋੜ ' ਤੇ ਬਣਾਇਆ ਗਿਆ ਹੈ ਜੋ "ਬਲਾਇਂਡ ਮੋੜ" ਵਜੋਂ ਜਾਣਿਆ ਜਾਂਦਾ ਹੈ, ਜਿਸ ਕਾਰਨ ਇੱਥੇ ਟਰੈਫਿਕ ਸੁਰੱਖਿਆ ਦੀ ਸਖ਼ਤ ਲੋੜ ਸੀ।ਓਹਨਾ ਐਲਾਨ ਕੀਤਾ ਕਿ ਪਟਿਆਲਾ ਸ਼ਹਿਰ ਦੇ ਧਾਰਮਿਕ ਸਥਾਨਾਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ ਅਤੇ ਅਗਲੇ ਦਿਨਾਂ ਵਿੱਚ ਹੋਰ ਵੀ ਪ੍ਰੋਜੈਕਟ ਲਾਗੂ ਕੀਤੇ ਜਾਣਗੇ ਜੋ ਸ਼ਹਿਰ ਦੀ ਸੁੰਦਰਤਾ ਅਤੇ ਵਿਵਸਥਾ ਨੂੰ ਹੋਰ ਵਧਾਉਣਗੇ । ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨ ਪੁਨੀਤ ਸਿੰਘ , ਗੁਰੂ ਤੇਗ਼ ਬਹਾਦੁਰ ਸੇਵਕ ਜੱਥਾ ਤਰਲੋਕ ਸਿੰਘ ਟੌਹੜਾ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ , ਰਣਜੀਤ ਸਿੰਘ ਚੰਡੋਕ, ਖਾਲਸਾ ਸ਼ਤਾਬਦੀ ਕਮੇਟੀ ਹਰਵਿੰਦਰ ਪਾਲ ਵਿੰਟੀ , ਖਾਲਸਾ ਅਕਾਲ ਪੁਰਖ ਦੀ ਫੌਜ ਬਲਦੀਪ ਸਿੰਘ, ਗੁਰੂ ਰਾਮ ਦਾਸ ਸੇਵਾ ਸੋਸਾਇਟੀ ਗੁਰਿੰਦਰ ਸਿੰਘ ਬਿੱਟੂ, ਗੁਰੂ ਅਰਜਨ ਕੀਰਤਨ ਮੰਡਲ, ਜੰਗੀ ਜੱਥਾ ਗੁਰੂਦੁਆਰਾ ਕਮੇਟੀ, ਗੁਰਵਿੰਦਰ ਸਿੰਘ ਭਾਟੀਆ, ਸੁਰਿੰਦਰ ਪਾਲ ਸਿੰਘ ਚੱਠਾ, ਸੁਖਵਿੰਦਰ ਸਿੰਘ ਸੇਠੀ, ਜਸਲੀਨ ਸਿੰਘ ਸਮਾਰਟੀ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ ।