ਸੂਬਾ ਸੈਕਟਰੀ ਕਿਸਾਨ ਸੈਲ ਸਵਰਨ ਸਿੰਘ ਰਾਮਗੜ ਨੇ ਕੀਤੀ ਪੰਜਾਬ ਪ੍ਰਧਾਨ ਕਾਂਗਰਸ ਰਾਜਾ ਵੜਿੰਗ ਨਾਲ ਮੁਲਾਕਾਤ
- by Jasbeer Singh
- October 13, 2025
ਸੂਬਾ ਸੈਕਟਰੀ ਕਿਸਾਨ ਸੈਲ ਸਵਰਨ ਸਿੰਘ ਰਾਮਗੜ ਨੇ ਕੀਤੀ ਪੰਜਾਬ ਪ੍ਰਧਾਨ ਕਾਂਗਰਸ ਰਾਜਾ ਵੜਿੰਗ ਨਾਲ ਮੁਲਾਕਾਤ -ਝੋਨੇ ਦੇ ਸੀਜ਼ਨ ਦੋਰਾਨ ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਕਰਵਾਇਆ ਜਾਣੂ ਨਾਭਾ 13 ਅਕਤੂਬਰ 2025 : ਸਾਬਕਾ ਸਰਪੰਚ ਤੇ ਕਿਸਾਨ ਸੈਲ ਕਾਂਗਰਸ ਦੇ ਸੂਬਾ ਸੈਕਟਰੀ ਸਵਰਨ ਸਿੰਘ ਰਾਮਗੜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕਰਦਿਆਂ ਝੋਨੇ ਦੇ ਸੀਜ਼ਨ ਦੋਰਾਨ ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਕਿਉਂਕਿ ਹੜਾਂ ਦੀ ਮਾਰ ਤੋਂ ਇਲਾਵਾ ਬਾਕੀ ਬਚੇ ਇਲਾਕੇਆ ਚ ਝੋਨੇ ਦੀ ਫ਼ਸਲ ਤੇ ਆਏ ਚੀਨੀ ਵਾਇਰਸ ਤੇ ਜਿਆਦਾ ਬਾਰਸ਼ਾਂ ਕਾਰਨ ਝਾੜ ਤੇ ਬਹੁਤ ਮਾੜਾ ਅਸਰ ਪਿਆ ਹੈ ਪਰ ਇਸ ਔਖੇ ਵੇਲੇ ਸੂਬਾ ਸਰਕਾਰ ਕਿਸਾਨਾ ਦੀ ਬਾਂਹ ਨਹੀਂ ਫੜ ਰਹੀ ਮੰਡੀਆਂ ਵਿੱਚ ਕਿਸਾਨ ਦੀ ਲੁੱਟ ਹੋ ਰਹੀ ਹੈ ਇਸ ਮੋਕੇ ਰਾਜਾ ਵੜਿੰਗ ਨੇ ਕਿਹਾ ਸਮੁੱਚੀ ਕਾਂਗਰਸ ਇਸ ਔਖੀ ਘੜੀ ਚੋ ਕਿਸਾਨਾਂ ਨਾਲ ਡੱਟ ਕੇ ਖੜੀ ਹੈ ਅਤੇ ਕਿਸਾਨਾਂ ਨੂੰ ਰਾਹਤ ਦੁਆਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੇ ਹਰ ਤਰਾਂ ਦਿ ਦਬਾਅ ਬਣਾਇਆ ਜਾਵੇਗਾ ਰਾਜਾ ਵੜਿੰਗ ਨੇ ਵਾਅਦਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਕਿਸਾਨਾਂ ਲਈ ਫਸਲਾਂ ਤੇ ਫਸਲ ਬੀਮਾ ਯੋਜਨਾ ਤੋਂ ਇਲਾਵਾ ਕਾਰਗਰ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ ਤਾਂ ਜ਼ੋ ਕੁਦਰਤੀ ਆਫ਼ਤਾਂ ਚ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ

