post

Jasbeer Singh

(Chief Editor)

National

ਗਿਰਨਾਰ ਅੰਬਾਜੀ ਮੰਦਰ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਇਆ ਗਿਆ

post-img

ਗਿਰਨਾਰ ਅੰਬਾਜੀ ਮੰਦਰ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਇਆ ਗਿਆ ਜੂਨਾਗੜ੍ਹ (ਗੁਜਰਾਤ), 13 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਗੁਜਰਾਤ ਦੇ ਜਿਲਾ ਜੂਨਾਗੜ੍ਹ ਵਿਖੇ ਗਿਰਨਾਰ ਅੰਬਾਜੀ ਮੰਦਰ ਕੰਪਲੈਕਸ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਕਾਰਨ ਰਿਹਾ ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਉਣ ਦਾ ਗੁਜਰਾਤ ਦੇ ਜੂਨਾਗੜ੍ਹ ਜ਼ਿਲਾ `ਚ ਗਿਰਨਾਰ ਅੰਬਾਜੀ ਮੰਦਰ ਕੰਪਲੈਕਸ `ਚ ਮਾਸਾਹਾਰ ਦਾ ਸੇਵਨ ਅਤੇ ਸ਼ਰਾਬ ਪੀਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ `ਤੇ ਪ੍ਰਸਾਰਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ 11 ਪੁਜਾਰੀਆਂ ਅਤੇ ਸਹਾਇਕਾਂ ਨੂੰ ਹਟਾ ਦਿੱਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਜੂਨਾਗੜ੍ਹ ਦੇ ਜਿ਼ਲਾ ਮੈਜਿਸਟ੍ਰੇਟ ਅਨਿਲ ਰਾਣਾਵਸੀਆ ਨੇ ਦੱਸਿਆ ਕਿ ਮੰਦਰ `ਚ ਪੁਜਾਰੀਆਂ ਅਤੇ ਸਹਾਇਕਾਂ ਸਮੇਤ 11 ਲੋਕਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਦਕਿ 3 ਹੋਰ ਪੁਜਾਰੀਆਂ ਨੂੰ ਆਰਜ਼ੀ ਤੌਰ `ਤੇ ਮਾਤਾ ਅੰਬਾਜੀ ਮੰਦਰ `ਚ ਨਿਯੁਕਤ ਕੀਤਾ ਗਿਆ ਹੈ । ਉਪ-ਮੰਡਲ ਮੈਜਿਸਟ੍ਰੇੇਟ ਦਫ਼ਤਰ ਕਰ ਰਿਹੈ ਸਮੁੱਚੇ ਘਟਨਾਕ੍ਰਮ ਦੀ ਜਾਂਚ ਉਨ੍ਹਾਂ ਦੱਸਿਆ ਕਿ ਜੂਨਾਗੜ੍ਹ ਦੇ ਉਪ-ਮੰਡਲ ਮੈਜਿਸਟ੍ਰੇਟ ਦਾ ਦਫ਼ਤਰ ਮੰਦਰ `ਚ ਆਯੋਜਿਤ ਇਸ ਕਥਿਤ ਪਾਰਟੀ ਦੀ ਜਾਂਚ ਕਰ ਰਿਹਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਸੀ । ਇਸ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਈ ਖ਼ਬਰਾਂ `ਚ ਦਾਅਵਾ ਕੀਤਾ ਗਿਆ ਹੈ ਕਿ ਗਿਰਨਾਰ ਪਹਾੜੀ `ਤੇ ਸਥਿਤ ਇਸ ਮੰਦਰ `ਚ ਕੁਝ ਲੋਕ ਮਾਸਾਹਾਰੀ ਭੋਜਨ ਅਤੇ ਸ਼ਰਾਬ ਦਾ ਸੇਵਨ ਕਰ ਰਹੇ ਸਨ । ਰਾਣਾਵਸੀਆ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਹ ਪਤਾ ਚੱਲੇਗਾ ਕਿ ਕੀ ਉਹ ਲੋਕ ਮਾਸਾਹਾਰੀ ਭੋਜਨ ਜਾਂ ਸ਼ਰਾਬ ਦਾ ਸੇਵਨ ਕਰ ਰਹੇ ਸਨ ਅਤੇ ਵੀਡੀਓ ਕਦੋਂ ਰਿਕਾਰਡ ਕੀਤੀ ਗਈ ਸੀ ।

Related Post

Instagram