post

Admin

(Chief Editor)

National

ਠਾਣੇ ਦੇ ਰੇਲਵੇ ਸਟੇਸ਼ਨ `ਤੇ 14 ਸਾਲਾ ਕੁੜੀ ਨਾਲ ਜਬਰ-ਜਨਾਹ

post-img

ਠਾਣੇ ਦੇ ਰੇਲਵੇ ਸਟੇਸ਼ਨ `ਤੇ 14 ਸਾਲਾ ਕੁੜੀ ਨਾਲ ਜਬਰ-ਜਨਾਹ ਠਾਣੇ, 19 ਮਈ 2026 : ਮਹਾਰਾਸ਼ਟਰ ਦੇ ਠਾਣੇ ਜ਼ਿਲੇ `ਚ ਇਕ ਰੇਲਵੇ ਸਟੇਸ਼ਨ `ਤੇ ਇਕ ਨੌਜਵਾਨ ਵੱਲੋਂ 14 ਸਾਲਾ ਕੁੜੀ ਨਾਲ ਕਥਿਤ ਤੌਰ `ਤੇ ਜਬਰ-ਜ਼ਨਾਹ ਕੀਤੇ. ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਦੱਸਿਆ ਜੀ. ਆਰ. ਪੀ. ਅਧਿਕਾਰੀ ਨੇ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ. ਆਰ. ਪੀ. ਨੇ ਕਲਿਆਣ ਰੇਲਵੇ ਸਟੇਸ਼ਨ `ਤੇ ਹੋਈ ਘਟਨਾ ਸਬੰਧੀ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਸ਼ਾਮ ਕਰੀਬ ਪੰਜ ਵਜੇ ਨਾਬਾਲਗ ਕੁੜੀ ਨਾਲ ਰੇਲਵੇ ਸਟੇਸ਼ਨ `ਤੇ ਪੁੱਜਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ । ਫਿਲਹਾਲ ਦੋਵਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ ।

Related Post

Instagram