post

Jasbeer Singh

(Chief Editor)

Latest update

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

post-img

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ ਪੈਂਕੋ (ਚਿਲੀ), 20 ਜਨਵਰੀ 2026 : ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ ਕਾਰਨ ਐਤਵਾਰ ਨੂੰ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ ਹੋ ਗਏ ਅਤੇ ਸੈਂਕੜੇ ਮਕਾਨ ਵੀ ਸੜ ਗਏ। ਦੱਖਣੀ ਅਮਰੀਕਾ ਦਾ ਇਹ ਦੇਸ਼ ਭਿਆਨਕ ਗਰਮੀ ਦੀ ਲਪੇਟ `ਚ ਹੈ। ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਦੇਸ਼ ਦੇ ਮੱਧ ਬਾਇਓਬਿਓ ਖੇਤਰ ਅਤੇ ਰਾਜਧਾਨੀ ਸੈਂਟੀਆਗੋ ਤੋਂ ਲੱਗਭਗ 500 ਕਿਲੋਮੀਟਰ ਦੱਖਣ `ਚ ਸਥਿਤ ਨੁਬਲੇ ਖੇਤਰ `ਚ ਐਮਰਜੈਂਸੀ ਐਲਾਨ ਦਿੱਤੀ ਹੈ। 50,000 ਲੋਕਾਂ ਨੂੰ ਛੱਡਣਾ ਪਿਆ ਆਪਣਾ ਘਰ ਚਿਲੀ ਦੇ ਸੁਰੱਖਿਆ ਮੰਤਰੀ ਲੁਈਸ ਕਾਰਡਰੋ ਅਨੁਸਾਰ ਐਮਰਜੈਂਸੀ ਐਲਾਨਣ ਨਾਲ ਫੌਜ ਦੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ `ਚ ਮਦਦ ਮਿਲੇਗੀ ਤਾਂ ਜੋ ਹੁਣ ਤੱਕ 8,500 ਹੈਕਟੇਅਰ ਵਿਚ ਫੈਲੀ ਜੰਗਲਾਂ ਦੀ ਅੱਗ `ਤੇ ਕਾਬੂ ਪਾਇਆ ਜਾ ਸਕੇ, ਜਿਸ ਕਾਰਨ 50,000 ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਹੈ। ਬੋਰਿਕ ਨੇ `ਐਕਸ` `ਤੇ ਪੋਸਟ ਕੀਤਾ ਕਿ ਸਾਰੇ ਸਰੋਤ ਉਪਲੱਬਧ ਹਨ। ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਹਰ ਪਾਸੇ ਤਬਾਹੀ ਸੀ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਪਹੁੰਚੀ।

Related Post

Instagram