ਇਤਰਾਜਯੋਗ ਵੀਡੀਓ ਮਾਮਲੇ ਵਿਚ ਡੀ. ਜੀ. ਪੀ. ਕਰਨਾਟਕ ਮੁਅੱਤਲ ਕਰਨਾਟਕ, 20 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਡੀ. ਜੀ. ਪੀ. ਰਾਮਚੰਦਰ ਰਾਓ ਨੂੰ ਇਕ ਕਥਿਤ ਇਤਰਾਜਯੋਗ ਵੀਡੀਓ ਮਾਮਲੇ ਵਿਚ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਕੌਣ ਹਨ ਇਹ ਡੀ. ਜੀ. ਪੀ. ਕਰਨਾਟਕ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਜਿਸ ਆਈ ਪੀ. ਐਸ. ਅਧਿਕਾਰੀ ਰਾਮਚੰਦਰ ਰਾਓ ਨੂੰ ਮੁਅੱਤਲ ਕੀਤਾ ਗਿਆ ਹੈ ਉਹ ਰਾਮ ਚੰਦਰ ਰਾਓ ਹਨ ਤੇ ਕਰਨਾਟਕ ਵਿਚ ਡੀ. ਜੀ. ਪੀ. (ਸਿਵਲ ਰਾਈਟਸ ਇਨਫੋਰਸਮੈਂਟ) ਵਜੋਂ ਸੇਵਾ ਨਿਭਾਉਂਦੇ ਸਨ। ਕੀ ਹੈ ਵਾਇਰਲ ਵੀਡੀਓ ਸੋਸ਼ਲ ਮੀਡੀਆ ਤੇ ਜੋ ਕਥਿਤ ਵੀਡੀਓ ਵਾਇਰਲ ਹੋਇਆ ਹੈ ਵਿਚ ਕਥਿਤ ਤੌਰ ਤੇ ਰਾਮਚੰਦ ਰਾਓ ਨੂੰ ਵੱਖ-ਵੱਖ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦਿਖਾਇਆ ਗਿਆ ਹੈ।ਅਜਿਹਾ ਹੋਣ ਕਾਰਨ ਪ੍ਰਸ਼ਾਸਨ ਅਤੇ ਰਾਜਨੀਤਕ ਹਲਕਿਆਂ ਵਿਚ ਹਲਚਲ ਮਚ ਗਈ ਹੈ। ਡੀ. ਜੀ. ਪੀ. ਨੇ ਦੋਸ਼ਾਂ ਨੂੰ ਨਕਾਰਿਆ ਉਕਤ ਕਥਿਤ ਵਾਇਰਲ ਵੀਡੀਓ ਮਾਮਲੇ ਵਿਚ ਡੀ. ਜੀ. ਪੀ. ਰਾਮਚੰਦਰ ਰਾਓ ਨੇ ਸਾਰੇ ਦੋਸ਼ਾਂ ਨੂੰ ਸਪੱਸ਼ਟ ਤੌਰ `ਤੇ ਨਕਾਰਦਿਆਂ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਜਾਅਲੀ ਅਤੇ ਝੂਠੇ ਹਨ।
