post

Jasbeer Singh

(Chief Editor)

National

ਦਿੱਲੀ ਵਿਖੇ ਰੇਲਵੇ ਸਟੇਸ਼ਨ ਤੇ ਭਗਦੜ ਕਾਰਨ 18 ਜਣੇ ਉਤਰੇ ਮੌਤ ਦੇ ਘਾਟ

post-img

ਦਿੱਲੀ ਵਿਖੇ ਰੇਲਵੇ ਸਟੇਸ਼ਨ ਤੇ ਭਗਦੜ ਕਾਰਨ 18 ਜਣੇ ਉਤਰੇ ਮੌਤ ਦੇ ਘਾਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਲੰਘੀ ਰਾਤ 10 ਵਜੇ ਦੇ ਕਰੀਬ ਭਾਰੀ ਭੀੜ ਕਾਰਨ ਮਚੀ ਭਗਦੜ ’ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ।ਭਾਰਤੀ ਰੇਲਵੇ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਗੰਭੀਰ ਜ਼ਖਮੀਆਂ ਲਈ 2. 5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ । ਦਿੱਲੀ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ’ਚ 14 ਮਹਿਲਾਵਾਂ ਸ਼ਾਮਲ ਹਨ । ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਨਵੀਂ ਦਿੱਲੀ ਸਟੇਸ਼ਨ ’ਤੇ ਸਥਿਤੀ ਕਾਬੂ ਹੇਠ ਹੈ । ਘਟਨਾ ਦੀ ਜਾਂਚ ਲਈ ਰੇਲਵੇ ਨੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ।

Related Post