National
0
ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਪਲਟਣ ਨਾਲ ਦੋਦੀ ਮੌਤ 9 ਜ਼ਖ਼ਮੀ
- by Jasbeer Singh
- September 9, 2024
ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਪਲਟਣ ਨਾਲ ਦੋਦੀ ਮੌਤ 9 ਜ਼ਖ਼ਮੀ ਜੋਧਪੁਰ : ਭਾਰਤ ਦੇ ਸ਼ਹਿਰ ਜੋਧਪੁਰ ਅਧੀਨ ਆਉਂਦੇ ਫਲੌਦੀ ਦੇ ਪਿੰਡ ਰਾਣੀਸਰ ਵਿਚ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਪਲਟ ਗਈ, ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ, ਜਦ ਕਿ 9 ਗੰਭੀਰ ਜ਼ਖਮੀ ਹੋਏ ਹਨ । ਜ਼ਖ਼ਮੀ ਬੱਚਿਆਂ ਨੂੰ ਸਰਕਾਰੀ ਜ਼ਿਲ੍ਹਾ ਹਸਪਤਾਲ ਫਲੌਦੀ ਲਿਆਂਦਾ ਗਿਆ ਹੈ। ਜਿੱਥੇ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਦੋ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ।
