National
0
ਜੰਮੂ ਕਸ਼ਮੀਰ ਵਿਚ ਫੌਜ ਨੇ ਰਾਜੌਰੀ ਕੰਟਰੋਲ ਸੀਮਾ ’ਤੇ ਘੁਸਪੈਠ ਨਾਕਾਮ ਕੀਤੀ, ਦੋ ਹਲਾਕ
- by Jasbeer Singh
- September 9, 2024
ਜੰਮੂ ਕਸ਼ਮੀਰ ਵਿਚ ਫੌਜ ਨੇ ਰਾਜੌਰੀ ਕੰਟਰੋਲ ਸੀਮਾ ’ਤੇ ਘੁਸਪੈਠ ਨਾਕਾਮ ਕੀਤੀ, ਦੋ ਹਲਾਕ ਰਾਜੌਰੀ ਜੰਮੂ : ਭਾਰਤ ਦੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿਚ ਐੱਲਓਸੀ ’ਤੇ ਸੈਨਾ ਦੇ ਜਵਾਨਾਂ ਨੇ ਘੁਸਪੈਠ ਨਾਕਾਮ ਕਰਦਿਆਂ ਭਾਰੀ ਹਥਿਆਰਾਂ ਨਾਲ ਲੈਸ ਦੋ ਅਤਿਵਾਦੀਆਂ ਨੂੰ ਢੇਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਖੁਫ਼ੀਆ ਏਜੰਸੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਲਾਮ ਵਿਚ ਘੁਸਪੈਠ ਵਿਰੋਧੀ ਅਭਿਆਨ ਸ਼ੁਰੂ ਕੀਤਾ ਹੋਇਆ ਸੀ। ਇਸ ਦੌਰਾਨ ਘੁਸਪੈਠ ਕਰਦੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਕੋਲੋਂ ਏਕੇ 47, ਪਿਸਤੌਲ ਅਤੇ ਵੱਡੀ ਮਾਤਰਾ ਵਿਚ ਹਥਿਆਰ ਜ਼ਬਤ ਕੀਤੇ ਗਏ ਹਨ। -
