ਬੰਗਲਾਦੇਸ਼ `ਚ ਹਿੰਦੂਆਂ ਖਿ਼ਲਾਫ਼ ਨਹੀਂ ਰੁੱਕ ਰਹੀ ਹਿੰਸਾ ਕਾਰਨ 200 ਪਰਿਵਾਰਾਂ ਨੂੰ ਛੱਡਣਾ ਪਿਆ ਘਰ
- by Admin
- December 5, 2024
ਬੰਗਲਾਦੇਸ਼ `ਚ ਹਿੰਦੂਆਂ ਖਿ਼ਲਾਫ਼ ਨਹੀਂ ਰੁੱਕ ਰਹੀ ਹਿੰਸਾ ਕਾਰਨ 200 ਪਰਿਵਾਰਾਂ ਨੂੰ ਛੱਡਣਾ ਪਿਆ ਘਰ ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ । ਯੂਨਸ ਸਰਕਾਰ ਦੇ ਦਾਅਵਿਆਂ ਬਾਵਜੂਦ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹ ੈ। ਕੱਟੜਪੰਥੀਆਂ ਦੀ ਭੀੜ ਨੇ ਸੁਮਨਗੰਜ ਜ਼ਿਲ੍ਹੇ ਵਿਚ ਹਿੰਦੂਆਂ ਦੇ ਘਰਾਂ `ਤੇ ਹਮਲਾ ਕਰ ਦਿੱਤਾ । ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਹਿਲੀ ਵਾਰ ਜਨਤਕ ਸੰਬੋਧਨ ਕੀਤਾ ਤੇ ਯੂਨਸ ਸਰਕਾਰ `ਤੇ ਘੱਟ ਗਿਣਤੀਆਂ ਖ਼ਾਸ ਕਰ ਕੇ ਹਿੰਦੂਆਂ ਦੀ ਜਾਣਬੁੱਝ ਕੇ ਨਸਲਕੁਸ਼ੀ ਕਰਨ ਦਾ ਦੋਸ਼ ਲਾਇਆ । ਉਸ ਨੇ ਕਿਹਾ ਕਿ ਯੂਨਸ ਸਰਕਾਰ ਮੈਨੂੰ ਤੇ ਮੇਰੀ ਭੈਣ ਰੇਹਾਨਾ ਨੂੰ ਮਾਰਨਾ ਚਾਹੁੰਦੀ ਹੈ। ਬੰਗਲਾਦੇਸ਼ ਦੇ ਜਿੱਤ ਦਿਵਸ `ਤੇ ਨਿਊਯਾਰਕ `ਚ ਇਕ ਪ੍ਰੋਗਰਾਮ `ਚ ਆਪਣੇ ਵਰਚੁਅਲ ਸੰਬੋਧਨ `ਚ ਹਸੀਨਾ ਨੇ ਕਿਹਾ ਕਿ ਮੈਂ ਲੋਕਾਂ ਦੀ ਜਾਨ ਬਚਾਉਣ ਲਈ ਬੰਗਲਾਦੇਸ਼ ਛੱਡਣ ਦਾ ਫੈਸਲਾ ਕੀਤਾ ਸੀ ਨਾ ਕਿ ਆਪਣੀ ਜਾਨ ਬਚਾਉਣ ਲਈ । ਦੂਜੇ ਪਾਸੇ ਅਮਰੀਕੀ ਕਾਂਗਰਸ ਮੈਂਬਰ ਬ੍ਰੈਡ ਸ਼ਰਮਨ ਨੇ ਇੱਕ ਬਿਆਨ ਜਾਰੀ ਕਰ ਕੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਹਿੰਦੂ ਘੱਟ ਗਿਣਤੀ ਦੀ ਸੁਰੱਖਿਆ ਕਰਨ ਤੇ ਹਿੰਦੂਆਂ ਤੇ ਘੱਟ ਗਿਣਤੀ ਭਾਈਚਾਰਿਆਂ ਦੁਆਰਾ ਹਾਲ ਦੇ ਹਮਲਿਆਂ ਤੇ ਅਤਿਆਚਾਰਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਹੱਲ ਕਰਨ ਲਈ ਕਿਹਾ ਹੈ । ਸ਼ਰਮਨ ਨੇ ਮੌਜੂਦਾ ਪ੍ਰਸ਼ਾਸਨ ਨੂੰ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਵਿਰੁੱਧ ਕਾਰਵਾਈ ਕਰਨ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਵਾਈ ਦਿਖਾਉਣ ਦੀ ਅਪੀਲ ਕੀਤੀ । ਉਸ ਨੇ ਕਿਹਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਆਪਣੀ ਹਿੰਦੂ ਘੱਟ ਗਿਣਤੀ ਦੀ ਰੱਖਿਆ ਕਰਨ ਤੇ ਹਾਲ ਦੇ ਹਮਲਿਆਂ ਤੇ ਅਤਿਆਚਾਰ ਦੇ ਮੱਦੇਨਜ਼ਰ ਹਜ਼ਾਰਾਂ ਘੱਟ ਗਿਣਤੀ ਹਿੰਦੂਆਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਅਰਥਪੂਰਨ ਢੰਗ ਨਾਲ ਹੱਲ ਕਰਨ ਦੀ ਪੂਰੀ ਜ਼ਿੰਮੇਵਾਰੀ ਹੈ । ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ `ਤੇ ਭਗਵਾ ਝੰਡਾ ਲਹਿਰਾਉਣ ਦੀ ਘਟਨਾ ਤੋਂ ਬਾਅਦ ਚਟਗਾਂਵ `ਚ ਹਿੰਸਾ ਹੋਈ ਸੀ। ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਨੂੰ ਇਸ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਸੀ ।
