post

Jasbeer Singh

(Chief Editor)

National

ਮਣੀਪੁਰ `ਚ ਰੈਲੀ ਦੌਰਾਨ ਹਿੰਸਾ ਮਾਮਲੇ `ਚ 21 ਵਿਅਕਤੀ ਗ੍ਰਿਫ਼ਤਾਰ

post-img

ਮਣੀਪੁਰ `ਚ ਰੈਲੀ ਦੌਰਾਨ ਹਿੰਸਾ ਮਾਮਲੇ `ਚ 21 ਵਿਅਕਤੀ ਗ੍ਰਿਫ਼ਤਾਰ ਇੰਫਾਲ, 21 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਣੀਪੁਰ ਦੇ ਇੰਫਾਲ ਜਿਲੇ ਵਿਚ ਰੈਲੀ ਦੌਰਾਨ ਹੋਈ ਹਿੰਸਾ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਣੀਪੁਰ ਦੇ ਇੰਫਾਲ ਪੱਛਮੀ ਜਿ਼ਲੇ ਵਿਚ 2 ਦਿਨ ਪਹਿਲਾਂ ਹੋਈ ਇਕ ਰੈਲੀ ਦੌਰਾਨ ਹਿੰਸਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 18 ਅਪ੍ਰੈਲ ਨੂੰ ਹੋਈ ਹਿੰਸਾ ਦੌਰਾਨ ਸੁਰੱਖਿਆ ਮੁਲਾਜ਼ਮ ਦੇ ਵਾਹਨਾਂ `ਤੇ ਪੱਥਰ ਅਤੇ ਪੈਟਰੋਲ ਬੰਬ ਸੁੱਟੇ ਗਏ ਸਨ, ਜਿਸ ਨਾਲ 3 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਲ ਹੀ ਵਿਚ ਹੋਏ ਬੰਬ ਹਮਲੇ `ਚ 2 ਬੱਚਿਆਂ ਦੀ ਮੌਤ ਦੀ ਘਟਨਾ ਦੇ ਵਿਰੋਧ ਵਿਚ ਮਸ਼ਾਲ ਰੈਲੀ ਕੱਢੀ ਗਈ ਸੀ। ਆਪਣੇ ਜਾਰੀ ਬਿਆਨ ਵਿਚ ਪੁਲਸ ਨੇ ਕੀ ਦੱਸਿਆ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾਗਰਿਕ ਸਮਾਜ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ (ਸੀ. ਐੱਸ. ਓ.) ਨੇ ਸ਼ਨੀਵਾਰ ਨੂੰ ਇੰਫਾਲ-ਜਿਰੀਬਾਮ ਰੋਡ `ਤੇ ਪਟਸੋਈ ਤੋਂ ਸਗੋਲਬੰਦ ਤੱਕ ਮਸ਼ਾਲ ਰੈਲੀ ਕੱਢੀ ਸੀ । ਇਸ ਦੌਰਾਨ ਭੀੜ ਹਿੰਸਕ ਹੋ ਗਈ ਅਤੇ ਉਸਨੇ ਪੁਲਸ ਮੁਲਾਜ਼ਮਾਂ `ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੁਲੇਲਾਂ ਚਲਾਈਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ।

Related Post

Instagram