ਕਾਰੋਬਾਰੀ ਨਾਲ ਦੋਸਤੀ ਕਰਕੇ ਕਰਵਾਏ ਕਰੋੜਾਂ ਇਨਵੈਸਟ ਤੇ ਫਿਰ ਮਾਰੀ ਠੱਗੀ
- by Jasbeer Singh
- April 21, 2026
ਕਾਰੋਬਾਰੀ ਨਾਲ ਦੋਸਤੀ ਕਰਕੇ ਕਰਵਾਏ ਕਰੋੜਾਂ ਇਨਵੈਸਟ ਤੇ ਫਿਰ ਮਾਰੀ ਠੱਗੀ ਲੁਧਿਆਣਾ, 21 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ ਵਿਖੇ ਇਕ ਵਪਾਰੀ ਤੋਂ ਕ੍ਰਿਪਟੋ ਕਰੰਸੀ ਦੇ ਨਾਮ ਤੇ ਕਰੋੜਾਂ ਰੁਪਏ ਇਨਵੈਸਟ ਕਰਵਾ ਕੇ ਠੱਗੀ ਮਾਰੇ ਜਾਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇਕ ਵਪਾਰੀ ਕੋਲੋਂ ਕ੍ਰਿਪਟੋ ਕਰੰਸੀ ਦੇ ਨਾਮ ਤੇ ਕਰੋੜਾਂ ਰੁਪਏ ਇਨਵੈਸਟ ਕਰਵਾ ਕੇ ਠੱਗੀ ਮਾਰੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਵਪਾਰੀ ਦਾ ਨਾਮ ਜਗਦੀਪ ਸਿੰਗਲਾ ਹੈ। ਉਕਤ ਵਪਾਰੀ ਦੀ ਫੇਸਬੁੱਕ ਤੇ ਹੀ ਜਿਸ ਅਨਾਇਕਾ ਰਾਏ ਨਾਮੀ ਲੜਕੀ ਨਾਲ ਦੋਸਤੀ ਹੋਈ ਵਲੋਂ ਹੀ ਵਪਾਰੀ ਤੋਂ ਆਪਣੇ ਵਲੋਂ ਹੀ ਤਿਆਰ ਕੀਤੀ ਗਈ ਵੈਬਸਾਈਟ ਰਾਹੀਂ ਕ੍ਰਿਪਟੋ ਕਰੰਸੀ ਵਿਚ 19. 84 ਕਰੋੜ ਰੁਪਏ ਇਨਵੈਸਟ ਕਰਵਾਏ ਗਏ, ਜਿਸਦਾ ਬਾਅਦ ਵਿਚ ਜਾ ਕੇ ਵਪਾਰੀ ਨੂੰ ਪਤਾ ਚੱਲਿਆ ਕਿ ਉਸ ਨਾਲ ਤਾਂ ਠੱਗੀ ਹੋ ਗਈ ਹੈ। ਮਾਮਲਾ ਪਹੁੰਚ ਚੁੱਕਿਆ ਹੈ ਸਾਈਬਰ ਕਰਾਈਮ ਵਿਭਾਗ ਕੋਲ ਪੰਜਾਬ ਪੁਲਸ ਦੇ ਸਾਈਬਰ ਕਰਾਈਮ ਵਿਭਾਗ ਵਲੋਂ ਉਕਤ ਕਰੋੜਾਂ ਦੀ ਹੋਈ ਠੱਗੀ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਜਿਸ ਲੜਕੀ ਨੇ ਫੇਸਬੁੱਕ ਤੇ ਦੋਸਤੀ ਕਰਕੇ ਕ੍ਰਿਪਟੋ ਕਰੰਸੀ ਦੇ ਨਾਮ ਹੇਠ ਵੈਬਸਾਈਟ ਰਾਹੀਂ ਇਨਵੈਸਟ ਕਰਵਾਇਆ ਵਲੋਂ ਵੈਬਸਾਈਟ ਕ੍ਰਿਪਟੋ ਕਰੰਸੀ ਵਾਲਿਆਂ ਦੀ ਅਸਲੀ ਵੈਬਸਾਈਟ ਵਰਗੀ ਹੀ ਬਣਾਈ ਗਈ ਸੀ । ਜਾਣਕਾਰੀ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਜੋ ਇਹ ਠੱਗੀ ਕੀਤੀ ਗਈ ਹੈ ਵਪਾਰੀ ਦੇ 76 ਖਾਤਿਆਂ ਵਿਚੋਂ ਰਕਮ ਗਾਇਬ ਕੀਤੀ ਗਈ ਹੈ ।
