post

Jasbeer Singh

(Chief Editor)

Patiala News

ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਲੜੀਵਾਰ 339ਵੇਂ ਖੂਨਦਾਨ ਕੈਂਪ ਵਿਚ 22 ਯੂਨਿਟ ਕੀਤਾ ਖੂਨ ਦਾਨ

post-img

ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਲੜੀਵਾਰ 339ਵੇਂ ਖੂਨਦਾਨ ਕੈਂਪ ਵਿਚ 22 ਯੂਨਿਟ ਕੀਤਾ ਖੂਨ ਦਾਨ ਨੌਜਵਾਨਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਸ਼ਲਾਘਾਯੋਗ : ਚੇਅਰਮੈਨ ਮਹਿਤਾ ਪਟਿਆਲਾ, 6 ਫਰਵਰੀ 2026 : ਲੋੜਵੰਦ ਮਰੀਜ਼ਾਂ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਖੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਦੇ ਜਨਮ ਦਿਨ ਨੂੰ ਸਮਰਪਿਤ 339ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਯੂਥ ਆਗੂ ਹਰਮਿੰਦਰ ਬੱਤਾ ਅਤੇ ਜਸਵਿੰਦਰ ਸਿੰਘ ਲੱਡੂ ਸਨੌਰ ਨੇ ਇਕੱਠਿਆਂ ਖੂਨਦਾਨ ਕਰਕੇ ਕੀਤਾ। ਇਸ ਮੌਕੇ ਸੁਨਿੰਦਰ ਸਿੰਘ ਸੂਲਰ ਨੇ ਆਪਣੇ ਜਨਮ ਦਿਨ ਮੌਕੇ 47 ਵੀਂ ਵਾਰ, ਐਡਵੋਕੇਟ ਦਲਜੀਤ ਸਿੰਘ ਦੋਦੜਾ ਨੇ 25 ਵੀਂ ਵਾਰ, ਮਨਵਿੰਦਰ ਸਿੰਘ ਮਨੀ ਟੌਹੜਾ ਨੇ 23 ਵੀਂ ਵਾਰ, ਏ. ਐਸ. ਆਈ. ਅਮਰਜੀਤ ਸਿੰਘ ਪੰਜੌਲਾ, ਗੁਰਮੀਤ ਸਿੰਘ, ਧਰਮਪ੍ਰੀਤ ਘੱਗਾ, ਪਾਲੀ ਸਨੌਰ ਭੰਗੜਾ ਕੋਚ, ਅਮਰੀਤ ਟਿਵਾਣਾ, ਮਨਵੀਰ ਪੁਰੀ ਨਾਭਾ, ਹਰਮਨ ਸਿੰਘ, ਗੁਰਜੀਤ ਸਿਉਣਾ, ਗਗਨਦੀਪ ਸਿੰਘ ਪਟਿਆਲਾ ਤੇ ਮੇਜਰ ਗਾਜੀਪੁਰ ਸਮੇਤ 22 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਤੇਜਿੰਦਰ ਮਹਿਤਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਬਤੌਰ ਮੁੱਖ ਮਹਿਮਾਨ ਤੇ ਹਰਦੀਪ ਕੁਮਾਰ ਬਿਰੜਵਾਲ ਜੇ. ਈ. ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਜਿਨ੍ਹਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਰ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਇਸ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਪਿਛਲੇ 14 ਸਾਲਾਂ ਤੋਂ ਰੈਗੂਲਰ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜੋ ਕਿ ਆਪਣੇ ਆਪ ਵਿਚ ਹੀ ਇੱਕ ਰਿਕਾਰਡ ਹੈ। ਪਰਉਪਕਾਰ ਦੀ ਸੇਵਾ ਨੂੰ ਲਗਾਤਾਰ ਜਾਰੀ ਰੱਖਣਾ ਇੱਕ ਵੱਡੀ ਚੁਨੌਤੀ ਹੈ, ਜਿਸ ਨੂੰ ਹਰਦੀਪ ਸਿੰਘ ਸਨੌਰ ਦੀ ਟੀਮ ਬਾਖੂਬੀ ਸਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬਲੱਡ ਸੈਂਟਰ ਵਿਚ ਖੂਨਦਾਨ ਕਰਨਾ ਸਹੀ ਥਾਂ *ਤੇ ਕੀਤਾ ਖੂਨਦਾਨ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਨੂੰ ਬਿਨ੍ਹਾਂ ਕਿਸੇ ਫੀਸ ਤੋਂ ਖੂਨ ਮਿਲਦਾ ਹੈ। ਇਸ ਮੌਕੇ ਕੇਕ ਕੱਟਿਆ ਗਿਆ ਤੇ ਚੇਅਰਮੈਨ ਤੇਜਿੰਦਰ ਮਹਿਤਾ ਨੂੰ ਕੁੱਲੂ ਪੱਟੀ ਮਫਲਰ ਨਾਲ ਸਨਮਾਨਤ ਵੀ ਕੀਤਾ ਗਿਆ। ਕੈਂਪ ਵਿਚ ਪ੍ਰਧਾਨ ਨਰਿੰਦਰ ਸਿੰਘ ਕਾਠਗੜ੍ਹ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਅੰਤਰ—ਰਾਸ਼ਟਰੀ ਲੇਖ਼ਕ ਅਤੇ ਸਿੱਖਿਆ ਸਾਸ਼ਤਰੀ ਅਨਿਲ ਭਾਰਤੀ, ਜਥੇਦਾਰ ਕਰਨ ਸਿੰਘ ਜੌਲੀ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਚਾਚਾ ਜਗਰਾਜ ਸਿੰਘ ਚਹਿਲ, ਅਮਰਜੀਤ ਸਿੰਘ ਰਾਮਗੜ੍ਹੀਆ, ਅਵਤਾਰ ਸਿੰਘ ਬਲਬੇੜਾ, ਭਾਈ ਰਵਿੰਦਰ ਸਿੰਘ ਭਾਂਖਰ, ਭਾਈ ਜਰਨੈਲ ਸਿੰਘ ਝੰਡੀ, ਗੁਰਬਚਨ ਸਿੰਘ ਠੇਕੇਦਾਰ, ਜਗਰਾਜ ਸਿੰਘ ਆਸਟ੍ਰੇਲੀਆ, ਗੁਰਧਿਆਨ ਸਿੰਘ ਝੰਡੀ, ਰਣਜੀਤ ਸਿੰਘ, ਮੁਖਵਿੰਦਰ ਗਰੇਵਾਲ, ਸੁੱਖੀ ਖੋਖਰ ਖਾਕਟਾਂ ਕਲਾਂ, ਹਰਿੰਦਰ ਬਲਬੇੜਾ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।

Related Post

Instagram