

ਸਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 22ਵੀਂ ਬਰਸੀ ਮਨਾਈ ਡੀ ਆਈ ਜੀ ਪਟਿਆਲਾ ਨਾਨਕ ਸਿੰਘ, ਸਾਬਕਾ ਮੰਤਰੀ ਰੱਖੜਾ, ਧਰਮਸੋਤ, ਜੱਸੀ ਸੋਹੀਆਂ ਵਾਲਾ, ਸੰਤ ਮਹਾਂਪੁਰਸ਼ਾਂ ਸਮੇਤ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ ਨਾਭਾ, 28 ਜੂਨ : ਰਿਆਸਤੀ ਨਗਰੀ ਨਾਭਾ ਨਜ਼ਦੀਕ ਸਥਿਤ ਗੁਰਦੁਆਰਾ ਅਲੌਹਰਾਂ ਸਾਹਿਬ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 22ਵੀਂ ਬਰਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮੁਖੀ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਮਨਾਈ ਗਈ । ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈ । ਬਰਸੀ ਸਮਾਗਮ ਮੌਕੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ । ਇਸ ਅਵਸਰ ਤੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਤਾਂ - ਮਹਾਂਪੁਰਸ਼ਾਂ ਅਤੇ ਸੰਤ ਬਾਬਾ ਕਸ਼ਮੀਰਾ ਸਿੰਘ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਆਈਆਂ ਸੰਗਤਾਂ ਦਾ ਮੁਖੀ ਬਾਬਾ ਕਸ਼ਮੀਰਾ ਸਿੰਘ ਨੇ ਧੰਨਵਾਦ ਕੀਤਾ । ਇਸ ਮੌਕੇ ਤੇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲੇ, ਭਾਈ ਜਗਤਾਰ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਰੋਸ਼ਨ ਸਿੰਘ ਜੀ ਧਬਲਾਨ ਸਾਹਿਬ ਵਾਲੇ, ਬਾਬਾ ਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਰਾਏਕੋਟ ਵਾਲੇ, ਸੰਤ ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ ਵਾਲੇ, ਸੰਤ ਹਰਵਿੰਦਰ ਸਿੰਘ ਰੋਈ ਵਾਲੇ, ਸੰਤ ਬਾਬਾ ਅਮਰੀਕ ਸਿੰਘ, ਸੰਤ ਬਾਬਾ ਜਸਪਾਲ ਸਿੰਘ, ਬਾਬਾ ਗੁਰਤਾਰ ਸਿੰਘ ਚੱਪੜ ਵਾਲੇ, ਭਾਈ ਇੰਦਰਜੀਤ ਸਿੰਘ ਫੱਕਰ, ਜਥੇਦਾਰ ਦਲੀਪ ਸਿੰਘ , ਸੰਤ ਪਰਮਜੀਤ ਸਿੰਘ ਮਾਨੀਆਂ ਵਾਲੇ, ਸੰਤ ਬਲਜੀਤ ਸਿੰਘ ਖੇੜੀ ਗੌੜੀਆਂ ਵਾਲੇ, ਸੰਤ ਦਰਸ਼ਨ ਸਿੰਘ ਭੀਖੀ ਵਾਲੇ, ਬਾਬਾ ਇੰਦਰ ਸਿੰਘ ਜਥੇਦਾਰ ਕਾਰ ਸੇਵਾ ਪਟਿਆਲਾ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ ਵਾਲੇ, ਬਾਬਾ ਗੁਰਮੀਤ ਸਿੰਘ ਕਾਰਸੇਵਾ ਡੱਚਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ । ਇਸ ਮੌਕੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ , ਡੀ ਆਈ ਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ, ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਪਟਿਆਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ,ਸਾਬਕਾ ਵਜ਼ੀਰ ਸੁਰਜੀਤ ਸਿੰਘ ਰੱਖੜਾ, ਅਕਾਲੀ ਆਗੂ ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਚਰਨ ਸਿੰਘ ਐਮਡੀ ਮਲਕੀਤ ਕੰਬਾਈਨ ਨਾਭਾ, ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਭੀਮ ਸਿੰਘ ਡਾਇਰੈਕਟਰ ਪ੍ਰੀਤ ਐਗਰੋ ਇੰਡਸਟਰੀਜ਼ , ਹਰਮੀਤ ਸਿੰਘ ਮਾਨ ਪ੍ਰਧਾਨ ਪ੍ਰੈਸ ਕਲੱਬ ਰਜਿ ਨਾਭਾ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸੁਰਜੀਤ ਸਿੰਘ ਪ੍ਰਧਾਨ, ਬਾਬਾ ਜਤਿੰਦਰ ਸਿੰਘ ਜਯੋਤੀ, ਡਾਕਟਰ ਹਰਪਾਲ ਸਿੰਘ ਅਮਲੌਹ, ਡਾਕਟਰ ਪੱਪੀ , ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਬਾਬਾ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਤਰਲੋਚਨ ਪਾਲ ਸਿੰਘ, ਜੋਗਾ ਸਿੰਘ ਚੱਪੜ,ਪਾਖਰ ਸਿੰਘ ਸਹੌਲੀ ਐਮਡੀ ਹਰਦੇਵ ਕੰਬਾਈਨ ਨਾਭਾ, ਹਰਜੀਤ ਸਿੰਘ ਹਰਜੀਤ ਕੰਬਾਈਨ, ਗੁਰਦਿਆਲ ਕੰਬਾਈਨ ਨਾਭਾ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਇੱਛਿਆ ਮਾਨ ਸਿੰਘ ਭੋਜੋਮਾਜਰੀ, ਗੁਰਜੰਟ ਸਿੰਘ ਦੁਲੱਦੀ ਸਰਪੰਚ,ਸਾਬਕਾ ਸਰਪੰਚ ਮੁਸ਼ਤਾਕ ਅਲੀ ਕਿੰਗ, ਗਮਦੂਰ ਸਿੰਘ, ਸਰਦਾਰਾ ਸਿੰਘ, ਸਟੇਜ ਸੈਕਟਰੀ ਬਾਬਾ ਗੁਰਸੇਵਕ ਸਿੰਘ, ਭੁਪਿੰਦਰ ਸਿੰਘ ਖੋਖ,ਦਰਬਾਰਾ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਬਲਵੰਤ ਸਿੰਘ, ਮਾਸਟਰ ਸੁਖਵਿੰਦਰ ਸਿੰਘ ਸੁੱਖੀ, ਬਾਬਾ ਤਰਲੋਚਨ ਸਿੰਘ ਹੈਂਡ ਗ੍ਰੰਥੀ, ਇੰਸਪੈਕਟਰ ਸਦਰ ਨਾਭਾ ਗੁਰਪ੍ਰੀਤ ਸਿੰਘ ਸਮਰਾਓ,ਡੀਐਸਪੀ ਨਾਭਾ ਮਨਦੀਪ ਕੌਰ,ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.