
ਪੈਡੀ ਸੀਜਨ ਸਿਰ ’ਤੇ ਪਾਵਰਕਾਮ ਵਿਚ 24197 ਅਸਾਮੀਆਂ ਟੈਕਨੀਕਲ ਕਰਮਚਾਰੀਆਂ ਦੀ ਖਾਲੀ
- by Jasbeer Singh
- April 22, 2025

ਪੈਡੀ ਸੀਜਨ ਸਿਰ ’ਤੇ ਪਾਵਰਕਾਮ ਵਿਚ 24197 ਅਸਾਮੀਆਂ ਟੈਕਨੀਕਲ ਕਰਮਚਾਰੀਆਂ ਦੀ ਖਾਲੀ - ਜੂਨੀਅਰ ਇੰਜੀਨੀਅਰ ਐਸੋਸੀਏਸਸ਼ਨ ਨੇ ਦਿੱਤਾ ਚੇਅਰਮੈਨ ਨੂੰ ਮੈਮੋਰੰਡਮ - ਗਰਮੀ ਤੇ ਪੈਡੀ ਸੀਜਨ ਦਾ ਮੁਕਾਬਲਾ ਕਰਨ ਲਈ ਤੁਰੰਤ 25 ਹਜਾਰ ਲਾਈਨਮੈਨ ਤੇ ਸਹਾਇਕ ਲਾਈਨਮੈਨ ਭਰਤੀ ਕੀਤੇ ਜਾਣ ਪਟਿਆਲਾ, 22 ਅਪ੍ਰੈਲ : ਗਰਮੀ ਅਤੇ ਪੈਡੀ ਸੀਜਨ ਦਾ ਮੁਕਾਬਲਾ ਕਰਨ ਲਈ ਜਿਥੇ ਇਕ ਪਾਸੇ ਪਾਵਰਕਾਮ ਨੇ ਜੰਗੀ ਪੱਧਰ ’ਤੇ ਤਿਆਰੀਆਂ ਆਰੰਭ ਕੀਤੀਆਂ ਹਨ, ਉਥੇ ਟੈਕਨੀਕਲ ਸਟਾਫ ਦੀ ਸਾਰਟੇਜ ਨੇ ਸਮੁਚੇ ਪਾਵਰਕਾਮ ਵਿਚ ਬਵਾਲ ਮਚਾਇਆ ਹੋਇਆ ਹੈ, ਜਿਸ ਨਾਲ ਪੈਡੀ ਸੀਜਨ ਦੀ ਸਪਲਾਈ ਵੱਡੇ ਪੰਧਰ ’ਤੇ ਪ੍ਰਭਾਵਿਤ ਹੋ ਸਕਦੀ ਹੈ । ਕੌਂਸਲ ਆਫ ਜੂਨੀਅਰ ਇੰਜੀਨੀਅਰ ਨੇ ਅੱਜ ਇਥੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਕ ਡਾਇਰੈਕਟਰ ਨੂੰ ਗਰਮੀ ਤੇ ਪੈੜੀ ਸੀਜਨ ਲਈ ਮੰਗ ਪੱਤਰ ਦੇ ਕੇ ਆਖਿਆ ਕਿ ਪਾਵਰਕਾਮ ਨੂੰ ਸੰਭਾਲਣ ਲਈ ਵੱਡੇ ਪੱਧਰ ’ਤੇ ਭਰਤੀ ਦੀ ਜਰੂਰਤ ਹੈ । ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਟੜਾ, ਸਰਪ੍ਰਸਤ ਦਵਿੰਦਰ ਸਿੰਘ, ਜਨਰਲ ਸਕੱਤਰ ਅਮਨਦੀਪ ਜੇਹਲਵੀ ਅਤੇ ਹੋਰ ਨੇਤਾਵਾਂ ਨੇ ਆਖਿਆ ਹੈ ਕਿ ਗਰਮੀ ਵਿਚ ਪਾਵਰ ਸਪਲਾਈ ਦੀ ਡਿਮਾਂਡ 16 ਹਜਾਰ ਮੈਗਾਵਾਟ ਨੂੰ ਪਾਰ ਕਰ ਜਾਂਦੀ ਹੈ । ਇਸ ਡਿਮਾਂਡ ਨੂੰ ਚਲਾਉਣ ਲਈ ਵੱਡੇ ਪੱਧਰ ’ਤੇ ਟੈਕਨੀਕਲ ਸਟਾਫ ਦੀ ਜਰੂਰਤ ਹੈ। ਜੇਕਰ ਇਸਨੂੰ ਨਾ ਭਰਿਆ ਗਿਆ ਤਾਂ ਆਉਣ ਵਾਲੇ ਸਮੇਂ ਵਚ ਪਾਵਰਕਾਮ ਦਾ ਕਾਫੀ ਨੁਕਸਾਨ ਹੋਵੇਗਾ । ਇਨਾ ਨੇਤਾਵਾਂ ਨੇ ਪਾਵਰਕਾਮ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਠੇਕਾ ਅਧਾਰਿਤ ਸੀਐਚਬੀ ਪ੍ਰਣਾਲੀ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਠੇਕੇ ਦੇ ਕਰਮਚਾਰੀ ਕਿਸੇ ਵੀ ਰਿਸਪਾਂਸੀਬਿਲਟੀ ਨਾਲ ਕੰਮ ਨਹੀਕਰਦੇ। ਜੇਕਰ ਪਾਵਰਕਾਮ ਅਤੇ ਟ੍ਰਾਂਸਕੋ ਟੈਕਨੀਕਲ ਸਟਾਫ ਲਈ ਸਹਾਇਕ ਲਾਈਨਮੈਨਦੀ ਭਰਤੀ ਕਰਦੀ ਹੈ ਤਾਂ ਵੱਡੇ ਪੱਧਰ ’ਤੇ ਇਨਾ ਟੈਕਨੀਕਲ ਕਰਮਚਾਰੀਆਂ ਦੀ ਜਿੰਮੇਵਾਰੀ ਫਿਕਸ ਹੁੰਦੀ ਹੈ। ਇਸ ਲਈ ਖਾਲੀ ਪਈਆਂ ਅਸਾਮੀਆਂ ’ਤੇ ਤੁੰਤ ਇਨਾ ਦੀ ਭਰਤੀ ਹੋਣੀ ਚਾਹੀਦੀ ਹੈ । ਕਿਥੇ ਕਿਥੇ ਹਨ ਕਿੰਨੀਆਂ ਅਸਾਮੀਆਂ ਖਾਲੀ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਨੇ ਚੇਅਰਮੈਨ ਕੋਲ ਆਂਕੜੇ ਪੇਸ਼ ਕੀਤੇ ਹਨ ਕਿ ਸਾਊਥ ਜੋਨ ਵਿਚ 7785 ਅਸਾਮੀਆਂ ਲਾਈਨਮੈਨ ਤੇ ਏ. ਐਲ. ਐਮ. ਦੀਆਂ ਸੈਂਕਸ਼ਨਡ ਹਨ, ਜਦੋ ਕਿ ਇਥੇ 4624 ਅਸਾਮੀਆਂ ਖਾਲੀ ਹਨ ਅਤੇ ਸਿਰਫ 3161 ਲਾਈਨਮੈਨ ਤੇ ਏ. ਐਲ. ਐਮ. ਕੰਮ ਕਰ ਰਹੇ ਹਨ । ਪਾਵਰਕਾਮ ਦੇ ਸੈਂਟਰਲ ਜੋਨ ਵਿਚ 4963 ਅਸਾਮੀਆਂ ਸੈਂਕਸ਼ਨਡ ਹਨ, ਇਥੇ 3767 ਅਸਾਮੀਆਂ ਖਾਲੀ ਹਨ ਅਤੇ ਸਿਰਫ 1196 ਕਰਮਚਾਰੀ ਕੰਮ ਕਰ ਰਹੇ ਹਨ। ਇਸੇ ਤਰ੍ਹਾ ਬਾਰਡਰ ਜੋਨ ਵਿਚ 7276 ਅਸਾਮੀਆਂ ਸੈਂਕਸ਼ਨਡ ਹਨ, ਜਦੋ ਕਿ 4859 ਅਸਾਮੀਆਂ ਖਾਲੀ ਹਨ ਅਤੇ 2407 ਕਰਮਚਾਰੀ ਕੰਮ ਕਰ ਰਹੇ ਹਨ । ਇਸੇ ਤਰ੍ਹਾ ਨਾਰਥ ਜੋਨ ਵਿਚ 7344 ਅਸਾਮੀਆਂ ਸੈਂਕਸ਼ਨਡ ਹਨ, 6097 ਅਸਾਮੀਆਂ ਖਾਲੀ ਹਨ ਅਤੇ ਸਿਰਫ 1257 ਕਰਮਚਾਰੀ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਵੈਸਟ ਜੋਨ ਵਿਚ 7266 ਅਸਮੀਆਂ ਸੈਂਕਸ਼ਨਡ ਹਨ, 4860 ਅਸਾਮੀਆਂ ਖਾਲੀ ਹਨ। ਜਦੋਂ ਕਿ 2406 ਵਿਅਕਤੀ ਕੰਮ ਕਰ ਰਹੇ ਹਨ । ਇਨਾ ਨੇਤਾਵਾਂ ਦਾ ਕਹਿਣਾ ਹੈ ਕਿ ਪਾਵਰਕਾਮ ਵਿਚ ਇਸ ਸਮੇ ਲਾਈਨਮੈਨ ਤੇ ਏਐਲਐਮ ਦੀਆਂ ਕੁਲ 34624 ਅਸਾਮੀਆਂ ਹਨ, ਜਿਸ ਵਿਚੋਂ ਸਿਰਫ 10 ਹਜਾਰ 427 ਮੁਲਾਜਮ ਕੰਮ ਕਰ ਰਹੇ ਹਨ ਅਤੇ 24 ਹਜਾਰ 197 ਯਾਨੀ ਕਿ 70 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਅਜਿਹੇ ਹਾਲਾਤਾਂ ਵਿਚ ਪਾਵਰਕਾਮ ਦੇ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਲਈ ਜੇਕਰ ਤੁਰੰਤ ਆਉਣ ਵਾਲੇ ਸਮੇਂ ਭਰਤੀ ਨਾ ਕੀਤੀ ਗਈ ਤਾਂ ਵੱਡਾ ਸੰਕਟ ਵਧ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.