post

Jasbeer Singh

(Chief Editor)

National

ਦਿੱਲੀ `ਚ ਹਰ 10 `ਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ : ਏਮਜ਼

post-img

ਦਿੱਲੀ `ਚ ਹਰ 10 `ਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ : ਏਮਜ਼ ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਖਾਂ ਦੀਆਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਚਲਦਿਆਂ ਵੱਡੀ ਗਿਣਤੀ ਵਿਚ ਵਿਅਕਤੀਆਂ ਨੂੰ ਐਨਕਾਂ ਦੀ ਲੋੜ ਪੈ ਰਹੀ ਹੈ। ਕਿੰਨੇ ਵਿਅਕਤੀਆਂ ਵਿਚੋਂ ਕਿੰਨਿਆਂ ਨੂੰ ਪੈ ਰਹੀ ਹੈ ਐਨਕ ਦੀ ਲੋੜ ਮਿਲੀ ਜਾਣਕਾਰੀ ਮੁਤਾਬਕ ਦਿੱਲੀ `ਚ ਅੱਖਾਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧਣ ਦੇ ਚਲਦਿਆਂ ਹਰ 10 ਵਿਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ ਪੈ ਰਹੀ ਹੈ । ਏਮਜ਼ ਦਿੱਲੀ ਵਿਖੇ ਡਾ. ਰਾਜੇਂਦਰ ਪ੍ਰਸਾਦ ਸੈਂਟਰ ਫਾਰ ਆਪਥੋਮਾਲੋਜਿਸਟ ਦੇ ਇਕ ਤਾਜ਼ਾ ਅਧਿਐਨ ਅਨੁਸਾਰ ਦਿੱਲੀ ਦੀ ਲਗਭਗ 30 ਫੀਸਦੀ ਆਬਾਦੀ ਕਮਜ਼ੋਰ ਨਜ਼ਰ ਤੋਂ ਪ੍ਰਭਾਵਿਤ ਹੈ । ਸਹੀ ਨਜ਼ਰ ਲਈ ਐਨਕਾਂ ਦੀ ਲੋੜ ਹੁੰਦੀ ਹੈ। ਉਕਤ ਵਿਭਾਗ ਦੇ ਮੁਖੀ ਪ੍ਰੋ. ਪ੍ਰਵੀਨ ਵਸ਼ਿਸ਼ਟ ਨੇ ਦੱਸਿਆ ਕਿ ਬਦਲਦੀ ਜੀਵਨਸ਼ੈਲੀ ਤੇ ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਗੈਜੇਟਸ ਦੀ ਲੰਬੇ ਸਮੇਂ ਤੱਕ ਵਰਤੋਂ ਅੱਖਾਂ ਦੀਆਂ ਸਮੱਸਿਆਵਾਂ `ਚ ਵਾਧਾ ਕਰ ਰਹੀ ਹੈ । ਮੋਬਾਈਲ ਫੋਨ ਤੇ ਹੋਰ ਗੈਜੇਟਸ ਦੀ ਵਰਤੋਂ ਕਾਰਨ ਅੱਖਾਂ ਹੋ ਰਹੀਆਂ ਹਨ ਖਰਾਬ ਸਕ੍ਰੀਨ ਸਮਾਂ ਵਧਣ ਕਾਰਨ ਬੱਚਿਆਂ `ਚ ਖਾਸ ਕਰ ਕੇ ਨੇੜੇ ਦੀ ਨਜ਼ਰ ਤੇਜ਼ੀ ਨਾਲ ਖਰਾਬ ਹੋ ਰਹੀ ਹੈ । ਰਿਪੋਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ `ਚ ਅੱਖਾਂ ਦੀ ਦੇਖਭਾਲ ਸੇਵਾ ਦਾ ਬੁਨਿਆਦੀ ਢਾਂਚਾ ਨਾਕਾਫ਼ੀ ਹੈ । ਰਾਜਧਾਨੀ `ਚ ਅੱਖਾਂ ਦੀ ਦੇਖਭਾਲ ਦੀਆਂ ਲਗਭਗ 249 ਸੰਸਥਾਵਾਂ, ਅੱਖਾਂ ਦੇ 1085 ਆਪਥੋਮਾਲੋਜਿਸਟ ਤੇ ਅੱਖਾਂ ਦੇ ਲਗਭਗ 489 ਡਾਕਟਰ ਕੰਮ ਕਰ ਰਹੇ ਹਨ ਪਰ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਗਿਣਤੀ ਅਜੇ ਵੀ ਆਬਾਦੀ ਦੇ ਅਨੁਪਾਤ `ਚ ਘੱਟ ਹੈ ।

Related Post

Instagram