post

Admin

(Chief Editor)

National

ਝੁੱਗੀਆਂ-ਝੌਂਪੜੀਆਂ ਵਿੱਚ ਅੱਗ ਲੱਗਣ ਕਾਰਨ ਹੋਈ 3 ਵਿਅਕਤੀਆਂ ਦੀ ਮੌਤ

post-img

ਝੁੱਗੀਆਂ-ਝੌਂਪੜੀਆਂ ਵਿੱਚ ਅੱਗ ਲੱਗਣ ਕਾਰਨ ਹੋਈ 3 ਵਿਅਕਤੀਆਂ ਦੀ ਮੌਤ ਮੁੰਬਈ, 11 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੇ ਮੀਰਾ ਭਯੰਦਰ ਖੇਤਰ ਵਿਖੇ ਝੁੱਗੀਆਂ-ਝੌਂਪੜੀਆਂ ਵਿਖੇ ਅੱਗ ਲੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੀ ਕਾਰਨ ਰਿਹਾ ਅੱਗ ਲੱਗਣ ਦਾ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਦੇ ਮੀਰਾ ਭਯੰਦਰ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਜੋ ਬੀਤੀ ਦੇਰ ਸ਼ੁੱਕਰਵਾਰ ਨੂੰ ਝੁੱਗੀਆਂ-ਝੌਂਪੜੀਆਂ ਵਿੱਚ ਭਿਆਨਕ ਅੱਗ ਲੱਗਣ ਦਾ ਵਾਪਰਿਆ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਅੱਗ ਮੀਰਾ ਭਯੰਦਰ ਦੇ ਇੰਦਰਲੋਕ ਫੇਜ਼ 4 ਵਿੱਚ ਲੱਗੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ । ਇਸ ਭਿਆਨਕ ਘਟਨਾ ਵਿੱਚ ਦੋ ਬੱਚਿਆਂ ਅਤੇ ਇੱਕ 40 ਸਾਲਾ ਵਿਅਕਤੀ ਸਮੇਤ ਤਿੰਨ ਲੋਕਾਂ ਦੀ ਸੜ ਕੇ ਮੌਤ ਹੋ ਗਈ । ਭਿਆਨਕ ਅੱਗ ਕਾਰਨ ਗੈਸ ਸਿਲੰਡਰ ਵੀ ਫੱਟ ਗਏ ਅੱਗ ਇੰਨੀ ਭਿਆਨਕ ਸੀ ਕਿ ਇਸ ਕਾਰਨ ਕਈ ਗੈਸ ਸਿਲੰਡਰ ਫਟ ਗਏ, ਹਾਲਾਂਕਿ ਫਾਇਰ ਵਿਭਾਗ ਨੇ ਸਮੇਂ ਸਿਰ ਕਈਆਂ ਨੂੰ ਕੱਢਣ ਵਿੱਚ ਕਾਮਯਾਬੀ ਹਾਸਲ ਕਰ ਲਈ । ਫਾਇਰ ਵਿਭਾਗ ਅਤੇ ਪੁਲਸ ਮੌਕੇ `ਤੇ ਪਹੁੰਚੇ ਅਤੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ `ਤੇ ਕਾਬੂ ਪਾਇਆ ਅਤੇ ਤਲਾਸ਼ੀ ਮੁਹਿੰਮ ਸਵੇਰੇ 1 ਵਜੇ ਤੱਕ ਜਾਰੀ ਰਹੀ ।

Related Post

Instagram