post

Admin

(Chief Editor)

Punjab

ਚੰਡੀਗੜ੍ਹ ਵਿਖੇ ਆਈ. ਈ. ਡੀ. ਦੇ ਮਾਮਲੇ ’ਚ 3 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ

post-img

ਚੰਡੀਗੜ੍ਹ ਵਿਖੇ ਆਈ. ਈ. ਡੀ. ਦੇ ਮਾਮਲੇ ’ਚ 3 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ

ਚੰਡੀਗੜ੍ਹ, 24 ਅਗਸਤ 2026 : ਚੰਡੀਗੜ੍ਹ (Chandigarh) ਦੇ ਸੈਕਟਰ-43 ਵਿਖੇ ਬਣੇ ਬੱਸ ਅੱਡੇ ਦੇ ਪਿਛਲੇ ਪਾਸੇ ਆਈ. ਈ. ਡੀ. ਅਤੇ ਵਿਸਫੋਟਕ ਸਮੱਗਰੀ (Explosive materials) ਮਾਮਲੇ ਵਿਚ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-43 ਵਿਖੇ ਬਣੇ ਬੱਸ ਸਟੈਂਡ ਦੇ ਪਿਛਲੇ ਪਾਸੇ ਪੁਲਸ ਵਲੋਂ ਜੋ ਸ਼ਨੀਵਾਰ ਦੇਰ ਰਾਤ ਆਈ. ਈ. ਡੀ. ਅਤੇ ਹੋਰ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਕੀਤੀ ਗਈ ਹੈ ਦੇ ਮਾਮਲੇ ਵਿਚ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਲਵਪ੍ਰੀਤ ਸਿੰਘ (19), ਵਾਸੀ ਸਰਹਾਲੀ, ਤਰਨਤਾਰਨ, ਜਸਨਪ੍ਰੀਤ ਸਿੰਘ ਉਰਫ਼ ਜਸਨਦੀਪ (21), ਵਾਸੀ ਦਿਓਬਾ, ਤਰਨਤਾਰਨ ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19), ਵਾਸੀ ਤਰਸਿੱਕਾ, ਤਰਨਤਾਰਨ ਵਜੋਂ ਹੋਈ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਵਿਸਫੋਟਕ ਸਮੱਗਰੀ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜੋ ਆਈ. ਈ. ਡੀ. ਅਤੇ ਵਿਸਫੋਟਕ ਸਮੱਗਰੀ ਚੰਡੀਗੜ੍ਹ ਵਿਖੇ ਪੁਲਸ ਵਲੋਂ ਬਰਾਮਦ ਕੀਤੀ ਗਈ ਹੈ ਦੇ ਵਿਚ ਪੰਜ ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੇ ਸਰੋਤ, ਤਾਰਾਂ, ਰਿਮੋਟ-ਕੰਟਰੋਲ ਇਲੈਕਟ੍ਰਾਨਿਕ ਡਿਵਾਈਸ, ਇੱਕ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਗਏ । ਪੁਲਸ ਅਨੁਸਾਰ, ਬਰਾਮਦ ਕੀਤਾ ਗਿਆ ਆਈ. ਈ. ਡੀ. ਸਰਗਰਮ ਨਹੀਂ ਸੀ ।

ਪੁਲਸ ਵਲੋਂ ਅੱਜ ਕੀਤਾ ਜਾਵੇਗਾ ਤਿੰਨਾਂ ਨੂੰ ਅਦਾਲਤ ਵਿਚ ਪੇਸ਼

ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਪਿੱਛੇ ਆਈ. ਈ. ਡੀ. (I E D) ਅਤੇ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦੇ ਮਾਮਲੇ ਵਿੱਚ ਪੁਲਸ ਵਲੋਂ ਅੱਜ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਅੱਤਵਾਦੀ ਸਾਜ਼ਿਸ਼ ਨਾਲ ਸਬੰਧਤ ਮਹੱਤਵਪੂਰਨ ਖੁਲਾਸੇ ਸਾਹਮਣੇ ਆਉਣ ਦੀ ਉਮੀਦ ਹੈ ।

ਕੀ ਪਤਾ ਕਰਨ 'ਤੇ ਲੱਗੀਆਂ ਹੋਈਆਂ ਹਨ ਜਾਂਚ ਏਜੰਸੀਆਂ

ਜਾਂਚ ਏਜੰਸੀਆਂ ਇਹ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ ਕਿ ਮੁਲਜ਼ਮਾਂ ਨੇ ਆਈ. ਈ. ਡੀ. ਅਤੇ ਵਿਸਫੋਟਕ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ ।

ਕਿਸ ਨਾਲ ਜੁੜੇ ਹੋਏ ਤਿੰਨੇ ਵਿਅਕਤੀ

ਪੁਲਿਸ ਅਨੁਸਾਰ ਤਿੰਨੋਂ ਦੋਸ਼ੀ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International) ਨਾਲ ਜੁੜੇ ਹੋਏ ਹਨ । ਮੁੱਢਲੀ ਜਾਂਚ ਵਿੱਚ ਉਨ੍ਹਾਂ ਦੇ ਪਾਕਿਸਤਾਨ ਸਥਿਤ ਖਾਲਿਸਤਾਨੀ ਅੱਤਵਾਦੀ ਸਤਨਾਮ ਸੱਤਾ ਉਰਫ਼ ਨੌ ਸ਼ੇਰਾ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੂੰ ਨਿਰਦੇਸ਼ ਕਿਸਨੇ ਦਿੱਤੇ ਸਨ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਅਪਰਾਧ ਨੂੰ ਅੰਜਾਮ ਦੇਣ ਲਈ ਕਿੱਥੇ ਭੇਜਿਆ ਗਿਆ ਸੀ ।

Related Post

Instagram