ਗੈਰ-ਕਾਨੂੰਨੀ ਤੌਰ `ਤੇ ਅਮਰੀਕਾ ਵਿਚ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
- by Jasbeer Singh
- June 2, 2026
ਗੈਰ-ਕਾਨੂੰਨੀ ਤੌਰ `ਤੇ ਅਮਰੀਕਾ ਵਿਚ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
ਨਿਊਯਾਰਕ, 2 ਜੂਨ 2026 : ਅਮਰੀਕਾ (America) ਵਿਖੇ ਇਕ ਜਾਂਚ ਦੌਰਾਨ ਗੈਰ-ਕਾਨੂੰਨੀ (Illegal) ਤੌਰ 'ਤੇ ਰਹਿ ਰਹੇ 52 ਲੋਕਾਂ ਨੂੰ ਗ੍ਰਿ਼ਫਤਾਰ ਕਰਨ ਦੇ ਚਲਦਿਆ 30 ਭਾਰਤੀ ਟਰੱਕ ਡਰਾਈਵਰ (Truck driver) ਸ਼ਾਮਲ ਹਨ ।
ਕੀ ਆਖਿਆ ਯੂ. ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਅਤੇ ਵਪਾਰਕ ਟਰੱਕ ਡਰਾਈਵਰਾਂ ਵਜੋਂ ਕੰਮ ਕਰਨ ਵਾਲੇ ਲਗਭਗ 30 ਭਾਰਤੀਆਂ ਨੂੰ ਇੱਕ ਸੰਘੀ ਕਾਰਵਾਈ ਦੇ ਹਿੱਸੇ ਵਜੋਂ ਗ੍ਰਿਫਤਾਰ (Arrested) ਕੀਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ । ਯੂ. ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (U. S. Customs and Border Protection) (ਸੀ. ਬੀ. ਪੀ.) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਰੀਜ਼ੋਨਾ ਦੇ ਯੁਮਾ ਸੈਕਟਰ ਤੋਂ ਬਾਰਡਰ ਪੈਟਰੋਲ ਏਜੰਟਾਂ ਨੇ 11 ਮਈ ਤੋਂ 15 ਮਈ ਦੇ ਵਿਚਕਾਰ ਆਪ੍ਰੇਸ਼ਨ ਚੈੱਕਮੇਟ ਦੇ ਤਹਿਤ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ 52 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ 36 ਟਰੱਕ ਚਲਾਉਂਦੇ ਪਾਏ ਗਏ ।
ਪਕੜੇ ਗਏ 52 ਡਰਾਈਵਰਾ ਵਿਚੋਂ 30 ਭਾਰਤੀ ਤੇ 6 ਮੈਕਸੀਕੋ-ਅਲ ਸਲਵਾਡੋੋਰ ਤੇ ਰੂਸ ਤੋਂ
ਸੀ. ਬੀ. ਪੀ. ਵਲੋਂ ਪਕੜੇ ਗਏ ਇਨ੍ਹਾਂ ਗੈਰ-ਕਾਨੂੰਨੀ ਟਰੱਕ ਡਰਾਈਵਰਾਂ ਵਿਚੋਂ 30 ਭਾਰਤ ਤੋਂ ਹਨ, ਜਦੋਂ ਕਿ ਬਾਕੀ ਛੇ ਮੈਕਸੀਕੋ, ਅਲ ਸਲਵਾਡੋਰ ਅਤੇ ਰੂਸ ਤੋਂ ਹਨ । ਉਹਨਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸਿ਼ੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ । ਇਨ੍ਹਾਂ ਵਿੱਚੋਂ ਜਿ਼ਆਦਾਤਰ ਵਿਅਕਤੀਆਂ ਕੋਲ ਰੁਜ਼ਗਾਰ ਅਧਿਕਾਰ ਦਸਤਾਵੇਜ਼ ਸਨ ਜੋ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੌਰਾਨ ਪ੍ਰਾਪਤ ਕੀਤੇ ਗਏ ਸਨ ਅਤੇ ਹੁਣ ਮੰਨਣਯੋਗ ਨਹੀਂ ਹਨ । ਸਾਰੇ ਵਿਅਕਤੀਆਂ `ਤੇ ਸੰਘੀ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
