ਬੱਸ ਦੇ ਪਲਟਣ ਨਾਲ 32 ਅਮਰਨਾਥ ਯਾਤਰੀ ਹੋਏ ਗੰਭੀਰ ਜ਼ਖ਼ਮੀ
ਗੰਦਰਬਲ, 28 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਗੰਦਰਬਲ ਜਿਲੇ ਵਿਚ ਬਸ ਦੇ ਪਲਟ ਜਾਣ ਨਾਲ 32 ਯਾਤਰੀਆਂ ਦੇ ਗੰਭੀਰ ਜਖਮੀ (Seriously injured) ਹੋਣ ਦਾ ਸਮਾਚਾਰ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਕਸ਼ਮੀਰਦੇ ਗੰਦਰਬਲ ਜਿਲੇ (Ganderbal District) ਦੇ ਗੁੰਡ ਖੇਤਰ ਵਿਖੇ ਜੋ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬਸ ਦੇ ਪਲਟਣ ਅਤੇ ਸੜਕ ਕੰਢੇ ਖੱਡ ਵਿਚ ਡਿੱਗਣ ਕਾਰਨ ਯਾਤਰੀ ਹੀ ਯਾਤਰੀ ਜਖਮੀ ਹੋ ਗਏ ਹਨ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ । ਉਕਤ ਬਸ ਦੇ ਸੜਕ ਹਾਦਸੇ (Road accidents) ਦਾ ਸਿ਼ਕਾਰ ਹੋਣ ਬਾਰੇ ਪਤਾ ਚਲਦਿਆਂ ਹੀ ਐਸ. ਐਚ. ਓ. ਗੁੰਡ ਦੀ ਅਗਵਾਈ ਹੇਠ ਜੰਮੂ ਅਤੇ ਕਸ਼ਮੀਰ ਪੁਲਸ ਦੀਆਂ ਟੀਮਾਂ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ।
ਕੀ ਆਖਿਆ ਐਲ. ਜੀ. ਮਨੋਜ ਸਿਨਹਾ ਨੇ
ਜੰਮੂ ਕਸ਼ਮੀਰ ਦੇ ਐਲ. ਜੀ. ਮਨੋਜ ਸਿਨਹਾ ਨੇ ਲਿਖਿਆ ਹੈ ਕਿ ਡਿਪਟੀ ਕਮਿਸ਼ਨਰ, ਗੈਂਡਰਬਲ ਅਤੇ ਸਿਹਤ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਅੱਜ ਸਵੇਰੇ ਗੈਂਡਰਬਲ ਦੇ ਗਨੀਵਾਨ ਵਿਖੇ ਹੋਏ ਮੰਦਭਾਗੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਸ਼੍ਰੀ ਅਮਰਨਾਥ ਜੀ ਯਾਤਰਾ ਸ਼ਰਧਾਲੂਆਂ ਦੀ ਸਿਹਤ ਬਾਰੇ ਪੁੱਛਿਆ । ਬਾਬਾ ਬਰਫਾਨੀ ਦੇ ਦਰਸ਼ਨਾਂ ਤੋਂ ਬਾਅਦ ਵਾਪਸ ਆ ਰਹੇ 39 ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਸਮੇਂ ਵਿੱਚ ਇਲਾਜ ਅਧੀਨ ਹਨ । ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਅਤੇ ਸਭ ਤੋਂ ਵਧੀਆ ਸੰਭਵ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ।
