ਸਕੂਲ ਦੇ ਹੋਸਟਲ `ਚ ਸੱਪ ਵਲੋਂ 4 ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ
ਰਾਂਚੀ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਲੋਹਰਦਗਾ ਵਿਖੇ ਨਿਜੀ ਹੋੋੋਸਟਲ ਦੇ ਕਮਰੇ ਵਿਚ ਚਾਰ ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕਿਹੜੇ ਸਕੂਲ ਦੇ ਹੋਸਟਲ ਵਿਖੇ ਵਾਪਰੀ ਹੈ ਇਹ ਘਟਨਾ
ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਦੇ ਲੋਹਰਦਗਾ ਜਿ਼ਲੇ ਵਿਚ ਇਕ ਨਿੱਜੀ ਸਕੂਲ ਦੇ ਹੋਸਟਲ ਦੇ ਕਮਰੇ ਵਿਚ ਸੁੱਤੀ ਹੋਈ 12 ਸਾਲਾ ਇਕ ਵਿਦਿਆਰਥਣ ਦੀ ਜ਼ਹਿਰੀਲੇ ਸੱਪ ਦੇ ਡੰਗਣ (Poisonous snake bites) ਕਾਰਨ ਮੌਤ ਹੋ ਗਈ, ਜਦੋਂ ਕਿ 3 ਹੋਰ ਵਿਦਿਆਰਥਣਾਂ ਨੂੰ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ ਹੈ ਦੌਰਾਨ ਵਾਪਰੀ ਇਹ ਘਟਨਾ ਕੁਰੂ ਥਾਣਾ ਖੇਤਰ ਦੇ ਮਹੂਆਟੋਲੀ ਸਥਿਤ `ਸਨਵਾਸੀਰਾ ਹਾਇਰ ਸੈਕੈਡਰੀ ਰੈਜ਼ੀਡੈਂਸ਼ੀਅਲ ਸਕਲ` ਵਿਖੇ ਵਾਪਰੀ ਦੱਸੀ ਜਾ ਰਹੀ ਹੈ।
ਥਾਣਾ ਮੁਖੀ ਨੇ ਕੀ ਜਾਣਕਾਰੀ ਦਿੱਤੀ
ਕੁਰੂ ਥਾਣਾ ਮੁਖੀ ਅਜੀਤ ਕੁਮਾਰ ਨੇ ਦੱਸਿਆ ਕਿ ਸੱਪ ਨੇ 4 ਵਿਦਿਆਰਥਣਾਂ ਨੂੰ ਡੰਗਿਆ ਸੀ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ । 2 ਵਿਦਿਆਰਥਣਾਂ ਦਾ ਇਲਾਜ ਲੋਹਰਦਗਾ ਸਦਰ ਹਸਪਤਾਲ ਵਿਚ `ਚੱਲ ਰਿਹਾ ਹੈ, ਜਦੋਂ ਕਿ ਇਕ ਵਿਦਿਆਰਥਣ ਨੂੰ ਬਿਹਤਰ ਇਲਾਜ ਲਈ ਰਾਂਚੀ ਸਥਿਤ ਰਿਮਜ਼ ਭੇਜਿਆ ਗਿਆ ਹੈ ।
ਹੋਸਟਲ ਵਿਚ ਵੜਿਆ ਗਿਆ ਸੀ ਕਰੈਤ ਸੱਪ
ਸਕੂਲ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਮੰਗਲਵਾਰ ਰਾਤ ਖਾਣਾ ਖਾਣ ਤੋਂ ਬਾਅਦ ਵਿਦਿਆਰਥਣਾਂ ਹੋਸਟਲ ਦੀ ਗਰਾਊਂਡ ਫਲੋਰ ਸਥਿਤ ਆਪਣੇ ਕਮਰੇ ਵਿਚ ਸੌਣ ਚਲੀਆਂ ਗਈਆਂ ਸਨ । ਉਨ੍ਹਾਂ ਨੇ ਕਿਹਾ ਕਿ ਜਿੱਥੇ 7 ਵਿਦਿਆਰਥਣਾਂ ਸੁੱਤੀਆਂ ਹੋਈਆਂ ਸਨ, ਉਸ ਕਮਰੇ ਵਿਚ ਇਕ `ਕਰੈਤ` ਸੱਪ ਵੜ ਗਿਆ ਅਤੇ ਉਸਨੇ ਇਕ ਵਿਦਿਆਰਥਣ ਨੂੰ ਡੰਗ ਲਿਆ । ਉਸਦੇ ਚੀਕਣ `ਤੇ ਬਾਕੀ ਵਿਦਿਆਰਥਣਾਂ ਜਾਗ ਪਈਆਂ ਪਰ ਉਦੋਂ ਤੱਕ ਸੱਪ 3 ਹੋਰ ਵਿਦਿਆਰਥਣਾਂ ਨੂੰ ਵੀ ਡੰਗ ਚੁੱਕਾ ਸੀ ।
