post

Admin

(Chief Editor)

National

ਚੰਡੀਗੜ੍ਹ ਦੇ 4 ਕਾਂਵੜੀਆਂ ਹਰਿਦੁਆਰ `ਚ ਡੁੱਬਣ ਨਾਲ ਮੌਤ

post-img

ਚੰਡੀਗੜ੍ਹ ਦੇ 4 ਕਾਂਵੜੀਆਂ ਹਰਿਦੁਆਰ `ਚ ਡੁੱਬਣ ਨਾਲ ਮੌਤ

ਚੰਡੀਗੜ੍ਹ, 1 ਅਗਸਤ 2026 : ਹਰਿਦੁਆਰ (Haridwar) `ਚ ਬੀਤੇ ਦਿਨੀਂ ਇਕ ਦਰਦਨਾਕ ਹਾਦਸੇ `ਚ ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਗੰਗਾ  ਨਹਿਰ (Ganga nehar) `ਚ ਡੁੱਬਣ ਨਾਲ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਚਾਰੇ ਨੌਜਵਾਨ ਜਵਾਲਾਪੁਰ ਕੋਤਵਾਲੀ ਖੇਤਰ ਸਥਿਤ ਜਟਵਾੜਾ ਪੁਲ ਨੇੜੇ ਗੰਗਾ ਨਹਿਰ `ਚ ਇਸ਼ਨਾਨ ਕਰ ਰਹੇ ਸਨ । ਇਸੇ ਦੌਰਾਨ ਇਕ ਨੌਜਵਾਨ ਤੇਜ਼ ਵਹਾਅ `ਚ ਰੁੜ੍ਹਨ ਲੱਗਿਆ ਤਾਂ ਉਸ ਨੂੰ ਬਚਾਉਣ ਲਈ 3 ਹੋਰ ਸਾਥੀ ਵੀ ਨਹਿਰ `ਚ ਉਤਰ ਗਏ ਪਰ ਚਾਰੇ ਪਾਣੀ ਦੇ ਤੇਜ਼ ਵਹਾਅ (Fast flow of water) ਦੀ ਲਪੇਟ `ਚ ਆ ਗਏ ।  ਮ੍ਰਿਤਕਾਂ ਦੀ ਪਛਾਣ ਸਿ਼ਵਾਂਸ਼ (16), ਨੀਤੇਸ਼, ਭਰਤ ਅਤੇ ਰੋਹਿਤ ਵਜੋਂ ਹੋਈ ਹੈ । ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਨਿਵਾਸੀ ਸਨ ਅਤੇ ਕਾਂਵੜ ਯਾਤਰਾ ਲਈ ਹਰਿਦੁਆਰ ਪਹੁੰਚੇ ਸ਼ਰਧਾਲੂਆਂ ਦੇ ਇਕ ਜਥੇ ਦਾ ਹਿੱਸਾ ਸਨ ।

ਪਤਾ ਚਲਦਿਆਂ ਹੀ ਚਲਾਇਆ ਗਿਆ ਸੀ ਰੈਸਕਿਊ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਲ ਪੁਲਸ, ਐੱਸ. ਡੀ. ਆਰ. ਐੱਫ. ਅਤੇ ਸਥਾਨਕ ਪੁਲਸ ਮੌਕੇ `ਤੇ ਪਹੁੰਚੀ । ਸਾਂਝਾ ਰੈਸਕਿਊ ਅਭਿਆਨ ਚਲਾ ਕੇ ਚਾਰਾਂ ਨੌਜਵਾਨਾਂ ਨੂੰ ਨਹਿਰ `ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ (Death) ਹੋ ਚੁੱਕੀ ਸੀ ।

Related Post

Instagram