ਦੋ ਕਾਰਾਂ ਦੀ ਟੱਕਰ ਕਾਰਨ ਹੋਈ 4 ਮੈਂਬਰਾਂ ਦੀ ਮੌਤ ਤੇ 5 ਜ਼ਖ਼ਮੀ
ਜਲੰਧਰ, 29 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ-ਪਠਾਨਕੋੋਟ ਕੌਮੀ ਮਾਰਗ (Jalandhar-Pathankot National Highway) 'ਤੇ ਦੋ ਕਾਰਾਂ ਦੀ ਟੱਕਰ ਹੋਣ ਕਾਰਨ ਕਾਰ ਸਵਾਰ ਚਾਰ ਮੈਂਬਰਾਂ ਦੀ ਮੌਤ (Death) ਤੇ ਪੰਜ ਜਖਮੀ ਹੋਏ ਹਨ ।
ਕਿਵੇਂ ਵਾਪਰਿਆ ਸੜਕ ਹਾਦਸਾ
ਜਲੰਧਰ- ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ, ਡੀ. ਏ. ਵੀ. ਯੂਨੀਵਰਸਿਟੀ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਵਿਚ ਕਾਰ ਸਵਾਰ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਅਤੇ ਦੂਸਰੀ ਕਾਰ ਸਵਾਰ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ ਵਾਲੇ ਸੜਕ ਹਾਦਸੇ ਵਿਚ ਮਿਲੀ ਜਾਣਕਾਰੀ ਦੇ ਅਨੁਸਾਰ ਇਕ ਬਲੀਨੋ ਕਾਰ, ਜਿਸ ਵਿਚ ਕਾਰ ਚਾਲਕ ਦੋ ਔਰਤਾਂ ਤੇ ਇਕ ਬੱਚਾ ਸਵਾਰ ਹੋ ਕੇ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ ਤੇ ਜਦੋਂ ਉਹ ਕਿਸ਼ਨਗੜ੍ਹ ਚੌਂਕ ਤੋਂ ਡੀ. ਏ. ਵੀ. ਯੂਨੀਵਰਸਿਟੀ ਵਿਚਕਾਰ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਜਲੰਧਰ ਵਲੋਂ ਭੋਗਪੁਰ ਵੱਲ ਨੂੰ ਆ ਰਹੀ ਇਕ ਕਰੇਟਾ ਕਾਰ ਵਿਚ ਜਾ ਵੱਜੀ । ਇਸ ਸੜਕ ਹਾਦਸੇ (Road accidents) ਵਿਚ ਬਲੀਨੋ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਰੇਟਾ ਕਾਰ ਸਵਾਰ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਸ. ਐਸ. ਐਫ਼. ਦੀ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ।
ਮ੍ਰਿਤਕਾਂ ਵਿਚ ਕੌਣ ਕੌਣ ਹਨ ਸ਼ਾਮਲ
ਮ੍ਰਿਤਕਾਂ ਵਿੱਚ ਦੋ ਔਰਤਾਂ, ਇੱਕ ਬੱਚਾ ਅਤੇ ਇੱਕ ਫੌਜ ਦਾ ਸਿਪਾਹੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਰੁਪਿੰਦਰ ਸਿੰਘ, ਜੋ ਕਿ ਮੁਕੇਰੀਆ, ਹੁਸ਼ਿਆਰਪੁਰ ਦੇ ਹਿੰਮਤਪੁਰ ਪਿੰਡ ਦਾ ਰਹਿਣ ਵਾਲਾ ਹੈ, ਉਸਦੀ ਪਤਨੀ ਪ੍ਰਦੀਪ ਕੌਰ, ਪੁੱਤਰ ਅਰਬ ਅਤੇ ਮਾਂ ਪੱਪੀ ਵਜੋਂ ਹੋਈ ਹੈ । ਰੁਪਿੰਦਰ ਸਿੰਘ ਦੋ ਦਿਨ ਪਹਿਲਾਂ ਫੌਜ ਤੋਂ ਛੁੱਟੀ ਲੈ ਕੇ ਘਰ ਵਾਪਸ ਆਇਆ ਸੀ ਅਤੇ ਆਪਣੇ ਪਰਿਵਾਰ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ । ਭੋਗਪੁਰ ਤੋਂ ਜਲੰਧਰ ਜਾਂਦੇ ਸਮੇਂ, ਰੁਪਿੰਦਰ ਸਿੰਘ ਆਪਣੀ ਲੇਨ ਤੋਂ ਦੂਜੀ ਲੇਨ ਵਿੱਚ ਗਿਆ ਅਤੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਿਆ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ, ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਪਹੁੰਚਾਇਆ, ਅਤੇ ਜਾਂਚ ਕੀਤੀ ਜਾ ਰਹੀ ਹੈ ।
