post

Jasbeer Singh

(Chief Editor)

National

ਕਾਰ ਸਮੇਤ ਨਹਿਰ ਵਿਚ ਡੁੱਬਣ ਕਾਰਨ ਹੋਈ ਪੰਜ ਵਿਚੋਂ 4 ਨੌਜਵਾਨਾਂ ਦੀ ਮੌਤ

post-img

ਕਾਰ ਸਮੇਤ ਨਹਿਰ ਵਿਚ ਡੁੱਬਣ ਕਾਰਨ ਹੋਈ ਪੰਜ ਵਿਚੋਂ 4 ਨੌਜਵਾਨਾਂ ਦੀ ਮੌਤ

ਬਿਹਾਰ, 8 ਜੂਨ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਅਰਵਲ ਵਿਖੇ ਇਕ ਤੇਜ ਰਫ਼ਤਾਰ ਕਾਰ (Fast car) ਦੇ ਨਹਿਰ ਵਿਚ ਡਿੱਗਣ ਦੇ ਕਾਰਨ ਪੰਜ ਵਿਚੋਂ ਚਾਰ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ ।

ਕਿੰਨੀ ਰਫ਼ਤਾਰ ਤੇ ਦੱਸੀ ਜਾ ਰਹੀ ਹੈ ਕਾਰ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਅਰਵਲ ਵਿੱਚ ਬੀਤੀ ਰਾਤ ਜੋ ਇੱਕ ਸੜਕ ਹਾਦਸੇ ਵਿੱਚ ਪਟਨਾ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਪੰਜ ਲੋਕ ਸਵਾਰ ਸਨ ਤੇ ਉਹ ਅਰਵਲ ਦੇ ਇੱਕ ਵਿਧਾਇਕ ਨੂੰ ਮਿਲਣ ਤੋਂ ਬਾਅਦ ਪਟਨਾ ਵਾਪਸ ਆ ਰਹੇ ਸਨ।ਜਿਸ ਸਮੇਂ ਉਹ ਵਾਪਸ ਆ ਰਹੇ ਸਨ ਉਸ ਸਮੇਂ ਕਾਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਤੇਜ ਰਫਤਾਰ ਕਾਰ ਦੇ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਨਹਿਰ ਵਿੱਚ ਡਿੱਗਣ (Falling canal) ਦੇ ਚਲਦਿਆਂ ਜਿਥੇ ਚਾਰ ਨੌਜਵਾਨ ਡੁੱਬ ਕੇ ਮੌਤ ਦੇ ਘਾਟ ਉਤਰ ਗਏ, ਉਥੇ ਇੱਕ ਨੌਜਵਾਨ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਤਿੰਨ ਦੀ ਪਛਾਣ ਬਿਹਟਾ ਦੇ ਰਿਸ਼ਾਂਕ, ਕੰਕੜਬਾਗ ਦੇ ਮਨੋਜ ਅਤੇ ਅਮਨ ਵਜੋਂ ਹੋਈ ਹੈ । ਚੌਥੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ । ਕਾਰ ਚਾਲਕ ਰੋਹਿਤ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣਾ ਮੁਖੀ ਮੌਕੇ `ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਅਧਿਕਾਰੀਆਂ ਅਨੁਸਾਰ ਹਾਦਸੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ।

Related Post

Instagram