post

Admin

(Chief Editor)

National

ਬਿਹਾਰ ਦੇ ਕਿਸ਼ਨਗੰਜ ਵਿਖੇ ਐਤਵਾਰ ਰਾਤ ਵੇਲੇ ਆਇਆ ਭੂਚਾਲ

post-img

ਬਿਹਾਰ ਦੇ ਕਿਸ਼ਨਗੰਜ ਵਿਖੇ ਐਤਵਾਰ ਰਾਤ ਵੇਲੇ ਆਇਆ ਭੂਚਾਲ ਬਿਹਾਰ, 8 ਜੂਨ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਕਿਸ਼ਨਗੰਜ ਖੇਤਰ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਭੂਚਾਲ (Earthquake) ਦੇ ਤੇਜ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਭੂਚਾਲ ਕਾਰਨ ਕਿੰਨੀ ਸਮੇਂ ਲਈ ਹਿੱਲੀ ਧਰਤੀ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਕਿਸ਼ਨਗੰਜ (Kishanganj) ਖੇਤਰ ਵਿਚ ਐਤਵਾਰ ਰਾਤ ਲਗਭਗ 11:06 ਵਜੇ ਜੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਸਬੰਧੀ ਲੋਕਾਂ ਨੇ ਦੱਸਿਆ ਕਿ ਧਰਤੀ 10 ਸਕਿੰਟਾਂ ਲਈ ਹਿੱਲੀ । ਭੂਚਾਲ ਕਾਰਨ ਕਈ ਇਲਾਕਿਆਂ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ । ਹਾਲਾਂਕਿ, ਜ਼ਿਲ੍ਹੇ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ।ਭੂਚਾਲ ਦਾ ਕੇਂਦਰ ਬਿੰਦੂ ਕਿਥੋਂ ਦਾ ਸੀ ਐਂਡਰਾਇਡ ਭੂਚਾਲ ਚੇਤਾਵਨੀ ਪ੍ਰਣਾਲੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਭੂਟਾਨ ਦੇ ਪੁਨਾਖਾ ਤੋਂ 5 ਕਿਲੋਮੀਟਰ ਦੂਰ ਸੀ । ਇਸਦੀ ਤੀਬਰਤਾ (Intensity) ਰਿਕਟਰ ਪੈਮਾਨੇ `ਤੇ 5.3 ਮਾਪੀ ਗਈ । ਭੂਚਾਲ ਰਾਤ 11:06 ਵਜੇ ਆਇਆ । ਇਸਦਾ ਪ੍ਰਭਾਵ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਚੀਨ ਵਿੱਚ ਮਹਿਸੂਸ ਕੀਤਾ ਗਿਆ ।

Related Post

Instagram