post

Admin

(Chief Editor)

Punjab

ਦੁਬਈ ਜਾ ਰਹੀ ਵਿਦੇਸ਼ੀ ਔਰਤ ਤੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ

post-img

ਦੁਬਈ ਜਾ ਰਹੀ ਵਿਦੇਸ਼ੀ ਔਰਤ ਤੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ ਅੰਮ੍ਰਿਤਸਰ, 22 ਮਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਵਿਦੇਸ਼ੀ ਮਹਿਲਾ ਕੋਲੋਂ ਹਜ਼ਾਰਾਂ ਡਾਲਰ ਜਬਤ ਕੀਤੇ ਜਾਣ ਦਾ ਸਮਾਚਾਰ ਹੈ। ਕਿੰਨੇ ਡਾਲਰ ਕੀਤੇ ਗਏ ਹਨ ਜਬਤ ਮਿਲੀ ਜਾਣਕਾਰੀ ਅਨੁਸਾਰ ਡੀ. ਆਰ. ਆਈ. ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ `ਤੇ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਇਕ ਵਿਦੇਸ਼ੀ ਔਰਤ ਦੇ ਸਾਮਾਨ ਵਿੱਚੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ ਕੀਤੇ ਹਨ । ਜਾਣਕਾਰੀ ਅਨੁਸਾਰ ਇਸ ਵਿਦੇਸ਼ੀ ਔਰਤ ਨੇ ਆਪਣੇ ਸਮਾਨ ਵਿੱਚ ਬਹੁਤ ਹੀ ਚਲਾਕੀ ਨਾਲ ਡਾਲਰ ਛੁਪਾਏ ਹੋਏ ਸਨ ਅਤੇ ਨਿਯਮਾਂ ਮੁਤਾਬਕ ਇਸ ਦੀ ਜਾਣਕਾਰੀ ਏਅਰਪੋਰਟ `ਤੇ ਤਾਇਨਾਤ ਕਸਟਮ ਵਿਭਾਗ ਨੂੰ ਨਹੀਂ ਦਿੱਤੀ ਸੀ । ਫਿਲਹਾਲ ਡੀ. ਆਰ. ਆਈ. ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਰੰਸੀ ਕਿੱਥੋਂ ਲਿਆਂਦੀ ਗਈ ਸੀ ।

Related Post

Instagram