post

Jasbeer Singh

(Chief Editor)

National

ਸ੍ਰੀਨਗਰ `ਚ ਗ੍ਰੇਨੇਡ ਤੇ ਗੋਲਾ-ਬਾਰੂਦ ਸਮੇਤ 5 ਗ੍ਰਿਫ਼ਤਾਰ

post-img

ਸ੍ਰੀਨਗਰ `ਚ ਗ੍ਰੇਨੇਡ ਤੇ ਗੋਲਾ-ਬਾਰੂਦ ਸਮੇਤ 5 ਗ੍ਰਿਫ਼ਤਾਰ ਜੰਮੂ/ਸ਼੍ਰੀਨਗਰ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਸ਼੍ਰੀਨਗਰ ਵਿਖੇ ਪੁਲਸ ਵਲੋਂ ਇਤਰਾਜਯੋਗ ਸਮੱਗਰੀ ਅਤੇ ਹਥਿਆਰਾਂ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਮੰਗਲਵਾਰ ਨੂੰ ਸ੍ਰੀਨਗਰ ਵਿਚ ਗ੍ਰੇਨੇਡ, ਗੋਲਾ-ਬਾਰੂਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦੇ ਨਾਲ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਸ੍ਰੀਨਗਰ ਜ਼ਿਲੇ ਦੇ ਬਾਹਰੀ ਇਲਾਕੇ ਖਾਨਮੋਹ ਦੇ ਨਾਰਡ ਸਾਂਗਰੀ ਖੇਤਰ ਵਿਚ ਨਿਯਮਤ ਜਾਂਚ ਦੌਰਾਨ ਪੁਲਸ ਕਰਮਚਾਰੀਆਂ ਨੇ ਗੋਲਾ-ਬਾਰੂਦ ਦੇ ਨਾਲ ਇਨ੍ਹਾਂ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਕੀ ਦੱਸਿਆ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 4. ਗ੍ਰੀਨੇਡ, 2 ਮੈਗਜ਼ੀਨ, ਗੋਲਾ-ਬਾਰੂਦ ਦੇ ਕੁਝ ਰਾਊਂਡ, ਪੋਸਟਰ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੰਥਾ ਚੌਕ ਥਾਣੇ ਵਿਚ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । 7 ਅਪੈ੍ਰਲ ਨੂੰ ਕੀਤਾ ਗਿਆ ਸੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਜਿ਼ਕਰਯੋਗ ਹੈ ਕਿ 23 ਅਪ੍ਰੈਲ ਨੂੰ ਪੁਲਸ ਨੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਵਿਚ ਇਕ ਔਰਤ ਸਮੇਤ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਏ. ਕੇ.-47 ਰਾਈਫ਼ਲ, ਗੋਲਾ-ਬਾਰੂਦ ਅਤੇ ਗ੍ਰੇਨੇਡ ਬਰਾਮਦ ਕੀਤੇ ਸਨ । ਉਸ ਤੋਂ ਪਹਿਲਾਂ 7 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਅਭਿਆਨ ਵਿਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨੀ ਅੱਤਵਾਦੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

Related Post

Instagram