post

Jasbeer Singh

(Chief Editor)

National

ਪੱਛਮੀ ਬੰਗਾਲ `ਚ ਕਾਰਖਾਨੇ `ਚ ਕਰੰਟ ਲੱਗਣ ਨਾਲ 5 ਦੀ ਮੌਤ

post-img

ਪੱਛਮੀ ਬੰਗਾਲ `ਚ ਕਾਰਖਾਨੇ `ਚ ਕਰੰਟ ਲੱਗਣ ਨਾਲ 5 ਦੀ ਮੌਤ ਕੋਲਕਾਤਾ, 2 ਮਾਰਚ 2026 : ਪੱਛਮੀ ਬੰਗਾਲ ਦੇ ਕੂਚ ਬਿਹਾਰ ਜਿਲੇ `ਚ ਪੱਥਰ ਕੱਟਣ ਵਾਲੇ ਕਾਰਖਾਨੇ `ਚ ਬਿਜਲੀ ਦੀ ਤਾਰ ਦੇ ਕਰੰਟ ਦੀ ਲਪੇਟ `ਚ ਆਉਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਬਿਜਲੀ ਦੀ ਤਾਰ ਤੇ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ ਤੇ ਡਿੱਗਣ ਕਾਰਨ ਵਾਪਰਿਆ ਹਾਦਸਾ ਇਸ ਦਰਦਨਾਕ ਹਾਦਸੇ ਤੋਂ ਬਾਅਦ ਦਿਨਹਾਟਾ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਇਲਾਕੇ `ਚ ਦਹਿਸ਼ਤ ਅਤੇ ਤਣਾਅ ਫੈਲ ਗਿਆ, ਜਿਸ ਤੋਂ ਬਾਅਦ ਪੁਲਸ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚੇ । ਪੁਲਸ ਨੇ ਦੱਸਿਆ ਕਿ ਇਹ ਘਟਨਾ ਦਿਨਹਾਟਾ ਗ੍ਰਾਮ ਪੰਚਾਇਤ-ਦੋ ਦੇ ਅਧੀਨ ਗਾਰੇਰ ਮੱਠ ਇਲਾਕੇ ਦੇ ਕੋਲ ਹੋਈ । ਮੁਢਲੀ ਜਾਣਕਾਰੀ ਅਨੁਸਾਰ ਕਾਰਖਾਨੇ `ਚ ਕੰਮ ਚੱਲ ਰਿਹਾ ਸੀ, ਉਦੋਂ ਹੀ 11 ਹਜ਼ਾਰ ਵੋਲਟ ਦੀ ਓਵਰਹੈੱਡ ਪਾਵਰ ਲਾਈਨ ਅਚਾਨਕ ਉੱਥੇ ਵਰਤੀ ਜਾ ਰਹੀ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ `ਤੇ ਡਿੱਗ ਗਈ । ਜਿਸ ਕਾਰਨ ਨੇੜੇ ਹੀ ਕੰਮ ਕਰ ਰਹੇ ਮਜ਼ਦੂਰ ਬਿਜਲੀ ਦੇ ਝਟਕੇ ਦੀ ਲਪੇਟ `ਚ ਆ ਗਏ।

Related Post

Instagram