post

Admin

(Chief Editor)

National

ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ

post-img

ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ ਮੁੰਬਈ, 6 ਮਾਰਚ 2026 : ਵਾਧੂ ਪੈਸਿਆਂ ਦਾ ਲਾਲਚ ਦੇ ਕੇ ਕੁੱਝ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਧੜੀ ਕੀਤੇ ਜਾਣ ਤੇ ਇਕ ਵਿਅਕਤੀ ਵਿਰੁੱਧ ਮਹਾਰਾਸ਼ਟਰਾ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਕੌਣ ਹੈ ਉਹ ਵਿਅਕਤੀ ਜਿਸਨੇ ਧੋਖਾਧੜੀ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਵੇਸ਼ `ਤੇ ਦਿਲ-ਖਿੱਚਵੇਂ ਲਾਭ ਦਾ ਲਾਲਚ ਦੇ ਕੇ ਅਦਾਕਾਰਾ ਵਰਸ਼ਾ ਉਸਗਾਓਂਕਰ ਅਤੇ 4 ਹੋਰ ਲੋਕਾਂ ਤੋਂ 47 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਇਕ ਸ਼ਖਸ ਦੇ ਖਿ਼ਲਾਫ ਮਾਮਲਾ ਦਰਜ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿ਼ਵਾਜੀ ਪਾਰਕ ਪੁਲਸ ਥਾਣੇ ਦੇ ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮ੍ਰਿਣਾਲਿਨੀ ਸੁਭਾਸ਼ ਜਾਂਭਲੇ ਦੀ ਸਿ਼਼ਕਾਇਤ `ਤੇ ਮੁਲਜ਼ਮ ਅਵਿਨਾਸ਼ ਜਾਧਵ ਦੇ ਖਿ਼ਲਾਫ ਮਾਮਲਾ ਦਰਜ ਕੀਤਾ ਗਿਆ । ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਜਾਂਭਲੇ ਨੇ ਸਿ਼ਕਾਇਤ `ਚ ਦੋਸ਼ ਲਾਇਆ ਸੀ ਕਿ ਜਾਧਵ ਨੇ ਖੁਦ ਨੂੰ ਫਿ਼ਲਮ ਨਿਰਮਾਤਾ ਅਤੇ ਬਿਲਡਰ ਦੱਸਿਆ ਅਤੇ ਉਨ੍ਹਾਂ ਨੂੰ ਗੁਆਂਢੀ ਜਿ਼ਲੇ ਠਾਣੇ ਦੇ ਡੋਂਬੀਵਲੀ `ਚ ਇਕ ਨਿਰਮਾਣ ਪ੍ਰਾਜੈਕਟ `ਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ । ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਾਧਵ ਨੇ ਜਿ਼ਆਦਾ ਮੁਨਾਫ਼ੇ ਅਤੇ ਇਕ ਸਾਲ ਦੇ ਅੰਦਰ ਮੂਲ ਰਕਮ ਦੀ ਵਾਪਸੀ ਦਾ ਕਥਿਤ ਤੌਰ `ਤੇ ਵਾਅਦਾ ਕੀਤਾ ਸੀ ।

Related Post

Instagram