ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ
ਨਵੀਂ ਦਿੱਲੀ, 22 ਸਤੰਬਰ 2026 : ਕੇਂਦਰੀ ਖੇਤੀਬਾੜੀ ਮੰਤਰਾਲਾ (Union Ministry of Agriculture) ਦੇ ਇਕ ਅਧਿਕਾਰੀ ਵਲੋਂ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ ਵਲੋਂ ਅਧਿਕਾਰੀ ਨੂੰ ਮੁਅੱਤਲ (Suspended) ਕੀਤਾ ਗਿਆ ਹੈ ।
ਕੌਣ ਹੈ ਇਹ ਅਧਿਕਾਰੀ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਖੇਤੀਬਾੜੀ ਮੰਤਰੀ (Central Agriculture Minister) ਸਿਵਰਾਜ ਸਿੰਘ ਚੌਹਾਨ ਵਲੋਂ ਰਿਸ਼ਵਤਖੋਰੀ ਦੀ ਸਿ਼ਕਾਇਤ ਮਿਲਣ ਤੋਂ ਬਾਅਦ ਆਪਣੇ ਮੰਤਰਾਲਾ ਦੇ ਜੋ ਇਕ ਮਾਰਕੀਟਿੰਗ ਅਧਿਕਾਰੀ (Marketing Officer) ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਅਤਲ ਕਰ ਦਿੱਤਾ ਹੈ ਦੀ ਪਛਾਣ ਅਨੁਰਾਗ ਦੇ ਤੌਰ 'ਤੇ ਹੋਈ ਹੈ ।
ਕਿੰਨੀ ਮੰਗੀ ਜਾ ਰਹੀ ਸੀ ਰਿਸ਼ਵਤ
ਪ੍ਰਾਪਤ ਅਧਿਕਾਰਤ ਜਾਣਕਾਰੀ ਅਨੁਸਾਰ ਉਕਤ ਮਾਰਕੀਟਿੰਗ ਅਧਿਕਾਰੀ ਅਨੁਰਾਗ (Anurag) ਵਲੋਂ ਸਿਹੋਰ ਜਿ਼ਲੇ ਵਿਚ ਇਕ ਨਿਰੀਖਣ ਦੌਰਾਨ ਦੋ ਗੋਦਾਮਾਂ ਨੂੰ ਗ੍ਰਾਂਟ ਫੰਡ ਜਾਰੀ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ । ਸਿ਼ਕਾਇਤ ਅਨੁਸਾਰ ਭੈਰੂਦਾ ਤਹਿਸੀਲ ਦੇ ਸਿ਼ਵਾਏ ਗੋਦਾਮ ਤੋਂ ਇਕ ਲੱਖ ਰੁਪਏ ਤੇ ਰੇਹਟੀ ਖੇਤਰ ਦੇ ਬਹਿਰਾਖੇੜੀ ਪਿੰਡ ਦੇ ਸ਼੍ਰੀ ਕ੍ਰਿਸ਼ਨ ਗੋਦਾਮ ਤੋਂ 60ਹਜ਼ਾਰ ਰੁਪਏ ਦੀ ਰਿਸ਼ਵਤ (Bribe) ਮੰਗੀ ਗਈ ਸੀ । ਇਹ ਸਿਕਾਇਤ ਚੌਹਾਨ ਤੱਕ ਪਹੁੰਚੀ । ਸਿਕਾਇਤ ਮਿਲਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ।
