ਕਫ਼ ਸਿਰਪ ਮਾਫੀਆ ਵਿਨੋਦ ਅਗਰਵਾਲ ਦੀਆਂ 5 ਜਾਇਦਾਦਾਂ ਫ੍ਰੀਜ਼ ਕਾਨਪੁਰ/ਵਾਰਾਣਸੀ, 13 ਫਰਵਰੀ 2026 : ਕੋਡੀਨਯੁਕਤ ਕਫ਼ ਸਿਰਪ ਸਮੱਗਲਿੰਗ ਮਾਮਲੇ `ਚ ਵਾਰਾਣਸੀ ਕਮਿਸ਼ਨਰੇਟ ਪੁਲਸ `ਨੇ ਵੱਡੀ ਕਾਰਵਾਈ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਵਾਈ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੋਡੀਨਯੁਕਤ ਕਫ਼ ਸਿਰਪ ਸਮੱਗਲਿੰਗ ਮਾਮਲੇ `ਚ ਵਾਰਾਣਸੀ ਕਮਿਸ਼ਨਰੇਟ ਪੁਲਸ `ਨੇ ਵੱਡੀ ਕਾਰਵਾਈ ਕਰਨ ਦੇ ਚਲਦਿਆਂ ਕਥਿਤ ਮਾਸਟਰ ਮਾਈਂਡ ਵਿਨੋਦ ਅਗਰਵਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 5 ਜਾਇਦਾਦਾਂ ਫ੍ਰੀਜ਼ਕਰ ਦਿੱਤੀਆਂ। ਇਨ੍ਹਾਂ `ਚ 4 ਅਚੱਲ ਜਾਇਦਾਦਾਂ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਇਕ ਖਾਤਾ ਸ਼ਾਮਲ ਹੈ। ਇਹ ਜਾਇਦਾਦਾਂ ਨਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ ਪੁਲਸ ਦੇ ਅਨੁਸਾਰ ਇਹ ਜਾਇਦਾਦਾਂ ਨਾਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ। ਏ. ਸੀ. ਪੀ. ਵਿਦੂਸ਼ ਸਕਸੈਨਾ ਦੀ ਅਗਵਾਈ `ਚ ਪਹੁੰਚੀ ਟੀਮ ਨੇ ਗਵਾਲਟੋਲੀ ਥਾਣਾ ਖੇਤਰ ਦੇ ਸਿਵਲ ਲਾਈਨਜ਼ ਸਥਿਤ ਗੋਪਾਲ ਵਿਹਾਰ ਸੁਸਾਇਟੀ ਦੇ 2 ਪਲਾਟ, ਚਕੇਰੀ ਦੇ ਦਹੇਲੀ ਕਾਲੀ ਕਮਾਈ ਨਾਲ ਖ਼ਰੀਦੇ ਪਲਾਟ, ਖਾਤਾ ਵੀ ਸੀਜ਼ ਸੁਜਾਨਪੁਰ `ਚ ਇਕ ਜਾਇਦਾਦ ਅਤੇ ਜਾਜਮਊ `ਚ ਇਕ ਹੋਰ ਅਚੱਲ ਜਾਇਦਾਦ ਨੂੰ ਧਾਰਾ 68-ਐਫ. ਐਨ. ਡੀ. ਪੀ. ਐਸ. ਐਕਟ ਦੇ ਤਹਿਤ ਫ੍ਰੀਜ਼ ਕੀਤਾ । ਜਾਇਦਾਦਾਂ ਤੋਂ ਇਲਾਵਾ ਕੈਸ਼ ਵੀ ਕੀਤਾ ਗਿਆ ਹੈ ਸੀਜ਼ ਜਾਣਕਾਰੀ ਮੁਤਾਬਕ ਜਾਇਦਾਦਾਂ ਨੂੰ ਸੀਜ਼ ਕਰਨ ਦੇ ਨਾਲ-ਨਾਲ ਬਿਰਹਾਨਾ ਰੋਡ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ `ਚ ਜਮ੍ਹਾ ਕਰੀਬ 37 ਲੱਖ ਰੁਪਏ ਵੀ ਸੀਜ਼ ਕਰ ਦਿੱਤੇ ਗਏ ਹਨ । ਇਨ੍ਹਾਂ ਜਾਇਦਾਦਾਂ ਦੀ ਵਿਕਰੀ, ਵਰਤੋਂ ਅਤੇ ਵਟਾਂਦਰਾ ਕਰਨ `ਤੇ ਰੋਕ ਲਾ ਦਿੱਤੀ ਗਈ ਹੈ। ਜਾਂਚ `ਚ ਸਾਹਮਣੇ ਆਇਆ ਹੈ ਕਿ ਵਿਨੋਦ ਅਗਰਵਾਲ ਦੂਜੀਆਂ ਕੰਪਨੀਆਂ ਤੋਂ ਐਸਕਫ਼ ਡੀਐਕਸ ਨਾਮੀ ਕਫ਼ ਸਿਰਪ ਖ਼ਰੀਦ ਕੇ ਫ਼ਰਜ਼ੀ ਫਰਮਾਂ ਰਾਹੀਂ ਸਪਲਾਈ ਦਿਖਾਉਂਦੇ ਹੋਏ ਸਮੱਗਲਿੰਗ ਕਰਦਾ ਸੀ । ਕਾਨਪੁਰ ਦੇ ਕਲੈਕਟਰਗੰਜ ਬਾਣੇ `ਚ ਉਸ ਦੇ ਖ਼ਿਲਾਫ ਮੁਕੱਦਮਾ ਦਰਜ ਹੈ।
