post

Jasbeer Singh

(Chief Editor)

National

ਲਖਨਊ `ਚ 50 ਹਜ਼ਾਰ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਹੋਈ ਪਛਾਣ

post-img

ਲਖਨਊ `ਚ 50 ਹਜ਼ਾਰ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਹੋਈ ਪਛਾਣ ਲਖਨਊ, 5 ਦਸੰਬਰ 2025 : ਉੱਤਰ ਪ੍ਰਦੇਸ਼ `ਚ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਪਾਰਟੀ ਅਹੁਦੇਦਾਰਾਂ ਦਾ ਹੈ ਦਾਅਵਾ ਕਿ ਲਖਨਊ ਵਿਚ ਰਹਿ ਰਹੇ ਹਨ ਗੈਰ-ਕਾਨੂੰਨੀ ਰੋਹਿੰਗਿਆਅਤੇ ਬੰਗਲਾਦੇਸ਼ੀ ਘੁਸਪੈਠੀਏ ਯੋਗੀ ਸਰਕਾਰ ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਰਾਜਧਾਨੀ ਲਖਨਊ `ਚ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਾਨਗਰ ਇਕਾਈ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਪਾਰਟੀ ਅਹੁਦੇਦਾਰਾਂ ਦਾ ਦਾਅਵਾ ਹੈ ਕਿ ਲਖਨਊ `ਚ ਲੱਗਭਗ 50,000 ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਏ ਰਹਿ ਰਹੇ ਹਨ। ਭਾਜਪਾ ਲਖਨਊ ਮਹਾਨਗਰ ਪ੍ਰਧਾਨ ਆਨੰਦ ਦਿਵੇਦੀ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀਆਂ ਟੀਮਾਂ ਨੇ ਹੁਣ ਤੱਕ ਰਾਜਧਾਨੀ `ਚ 50,000 ਤੋਂ ਵੱਧ ਸ਼ੱਕੀ ਗੈਰ-ਕਾਨੂੰਨੀ ਨਾਗਰਿਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗਿਣਤੀ `ਚ ਗ਼ੈਰ-ਕਾਨੂੰਨੀ ਘੁਸਪੈਠੀਏ ਮੌਜੂਦ ਹਨ। ਐੱਸ. ਆਈ. ਆਰ. ਮੁਹਿੰਮ ਤਹਿਤ ਬਾਕੀ ਲੋਕਾਂ ਦੀ ਵੀ ਛੇਤੀ ਪਛਾਣ ਕਰ ਲਈ ਜਾਵੇਗੀ। ਮਹਾਨਗਰ ਦੀ ਹਰ ਵਾਰਡ `ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ : ਦਿਵੇਦੀ ਦਿਵੇਦੀ ਅਨੁਸਾਰ ਮਹਾਨਗਰ ਦੀ ਹਰ ਵਾਰਡ `ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਝੁੱਗੀ-ਝੌਂਪੜੀਆਂ, ਕਿਰਾਏ ਦੇ ਮਕਾਨਾਂ ਅਤੇ ਸ਼ੱਕੀ ਥਾਵਾਂ `ਤੇ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ । ਪਛਾਣ ਕੀਤੇ ਗਏ ਲੋਕਾਂ ਦੀ ਸੂਚੀ ਤਿਆਰ ਕਰ ਕੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ `ਚ ਸੌਂਪ ਦਿੱਤੀ ਜਾਵੇਗੀ ਤਾਂ ਜੋ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਾਲ 2019 `ਚ ਹੋਏ ਇਕ ਸਰਵੇਖਣ `ਚ ਸੂਬਾ ਸਰਕਾਰ ਨੇ ਸਵੀਕਾਰ ਕੀਤਾ ਸੀ ਕਿ ਉੱਤਰ ਪ੍ਰਦੇਸ਼ `ਚ ਲੱਗਭਗ 10 ਲੱਖ ਵਿਦੇਸ਼ੀ ਘੁਸਪੈਠੀਏ ਰਹਿ ਰਹੇ ਹਨ, ਜਿਨ੍ਹਾਂ `ਚ ਸਭ ਤੋਂ ਵੱਧ ਗਿਣਤੀ ਨੋਇਡਾ, ਗਾਜ਼ੀਆਬਾਦ ਅਤੇ ਲਖਨਊ `ਚ ਸੀ। ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ. ਜੀ. ਨੂੰ ਸੌਂਪੀ ਜਾਵੇ ਇਕ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਪੂਰੇ ਸੂਬੇ `ਚ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੇ ਖਿਲਾਫ ਵੱਡੇ ਪੱਧਰ `ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੀਆਂ 17 ਨਗਰ ਨਿਗਮਾਂ ਨੂੰ `ਹੁਕਮ ਦਿੱਤਾ ਹੈ ਕਿ ਸ਼ੱਕੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ.ਜੀ. ਨੂੰ ਸੌਂਪੀ ਜਾਵੇ। ਘੁਸਪੈਠੀਆਂ ਲਈ ਨਜ਼ਰਬੰਦੀ ਕੇਂਦਰ ਬਣਾਏ ਜਾਣ। ਇਸ ਹੁਕਮ ਤੋਂ ਤੁਰੰਤ ਬਾਅਦ ਲਖਨਊ `ਚ ਕਾਰਵਾਈ ਸ਼ੁਰੂ ਹੋ ਗਈ ਹੈ।

Related Post

Instagram