ਨੋਕੀਆ ਨੇ ਕੀਤੀ ਏਅਰਟੈੱਲ ਨਾਲ ਸਾਂਝੇਦਾਰੀ ਨਵੀਂ ਦਿੱਲੀ, 5 ਦਸੰਬਰ 2025 : ਪ੍ਰਮੁੱਖ ਦੂਰਸੰਚਾਰ ਕੰਪਨੀ ਨੋਕੀਆ ਨੇ ਤੀਜੀ ਧਿਰ ਦੇ ਡਿਵੈੱਲਪਰਾਂ ਨੂੰ ਨੈੱਟਵਰਕ ਸਮਰੱਥਾ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨਾਲ ਨਵੇਂ ਤਕਨੀਕੀ ਹੱਲ ਤਿਆਰ ਹੋਣਗੇ ਅਤੇ ਮੋਨੇਟਾਈਜ਼ੇਸ਼ਨ ਦੇ ਨਵੇਂ ਮੌਕੇ ਪੈਦਾ ਹੋਣਗੇ। ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕੀ ਆਖਿਆ ਨੋਕੀਆ ਨੇ ਕਿਹਾ ਕਿ ਸਫਲ ਪ੍ਰੀਖਣਾਂ ਤੋਂ ਬਾਅਦ ਉਹ ਆਪਣੇ `ਨੈੱਟਵਰਕ ਏਜ ਕੋਡ` ਮੰਚ ਜ਼ਰੀਏ ਏਅਰਟੈੱਲ ਦੇ ਨੈੱਟਵਰਕ ਏ. ਪੀ. ਆਈ. ਨੂੰ ਡਿਵੈੱਲਪਰਾਂ, ਸਿਸਟਮ ਇੰਟੀਗ੍ਰੇਟਰ ਅਤੇ ਵੱਖ-ਵੱਖ ਉਦਮਾਂ ਲਈ ਗਾਹਕੀ ਮਾਡਲ `ਤੇ ਉਪਲੱਬਧ ਕਰਵਾਏਗੀ । ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕਿਹਾ ਕਿ ਅਸੀਂ ਨੈੱਟਵਰਕ ਏ. ਪੀ. ਆਈ. ਦੇ ਖੇਤਰ `ਚ ਨੋਕੀਆ ਨਾਲ ਹੋਈ ਸਾਂਝੇਦਾਰੀ ਨਾਲ ਬੇਹੱਦ ਉਤਸ਼ਾਹਿਤ ਹਾਂ। ਇਹ ਸਹਿਯੋਗ ਆਟੋਮੇਸ਼ਨ ਨੂੰ ਉਤਸ਼ਾਹ ਦੇਵੇਗਾ ।
