‘ਪਾਕਿਸਤਾਨ ਜਿ਼ੰਦਾਬਾਦ’ ਦੇ ਨਾਅਰੇ ਲਗਾਉਣ ਤੇ 12 ਵਿਚੋਂ 6 ਲਏ ਹਿਰਾਸਤ `ਚ
- by Jasbeer Singh
- May 5, 2026
‘ਪਾਕਿਸਤਾਨ ਜਿ਼ੰਦਾਬਾਦ’ ਦੇ ਨਾਅਰੇ ਲਗਾਉਣ ਤੇ 12 ਵਿਚੋਂ 6 ਲਏ ਹਿਰਾਸਤ `ਚ ਬਰੇਲੀ, 5 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਵਿਖੇ ਬਾਜ਼ਾਰ ਵਿਚ ਕੁਝ ਵਿਅਕਤੀਆਂ ਵਲੋਂ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬਰੇਲੀ ਜਿਲੇ ਦੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ ਖੇਤਰ ਵਿਚ ਕਥਿਤ ਤੌਰ `ਤੇ ‘ਪਾਕਿਸਤਾਨ ਜਿ਼ੰਦਾਬਾਦ` ਦੇ ਨਾਅਰੇ ਲਗਾਏ ਜਾਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮਾਮਲੇ ਵਿਚ ਪੁਲਸ ਨੇ 12 ਤੋਂ ਵੱਧ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ, ਜਦਕਿ ਹੁਣ ਤੱਕ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਸ਼ੁਰੂਆਤੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿਚ ਲੱਗਭਗ 14 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚ ਕੁਝ ਨਾਬਾਲਗ ਵੀ ਸ਼ਾਮਲ ਹਨ। ਕੈਟੋਨਮੈਂਟ ਥਾਣਾ ਇੰਚਾਰਜ ਸੰਜੇ ਧੀਰ ਨੇ ਦੱਸਿਆ ਕਿ ਦੇਰ ਰਾਤ ਤੱਕ ਚੱਲੀ ਛਾਪੇਮਾਰੀ ਵਿਚ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ । ਕੀ ਦੱਸਿਆ ਪੁਲਸ ਨੇ ਪੁਲਸ ਨੇ ਇਹ ਵੀ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਇਕ ਮੁਲਜ਼ਮ ਕਾਸਿ਼ਫ ਜੋ ਸਾਬਕਾ ਕੌਂਸਲਰ ਤਹਿਸੀਨ ਦਾ ਪੁੱਤਰ ਹੈ, ਮੌਕੇ ਤੋਂ ਫ਼ਰਾਰ ਹੋ ਗਿਆ ਹੈ । ਪੁਲਸ ਨੇ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਉੱਥੇ ਨਹੀਂ ਮਿਲਿਆ । ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਕਾਸਿ਼ਫ ਦੇ ਸਮਰਥਕਾਂ ਦੇ ਇਕੱਠੇ ਹੋਣ ਕਾਰਨ ਤਣਾਅ ਹੋਰ ਵਧ ਗਿਆ, ਜਿਸ ਦੌਰਾਨ ਭੀੜ ਅਤੇ ਪੁਲਸ ਵਿਚਾਲੇ ਝੜਪ ਦੀ ਸਥਿਤੀ ਵੀ ਬਣੀ । ਪੁਲਸ ਦਾ ਕਹਿਣਾ ਹੈ ਕਿ ਕਾਨੂੰਨ-ਵਿਵਸਥਾ ਨੂੰ ਕੰਟਰੋਲ ਵਿਚ ਰੱਖਣ ਲਈ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਅਤੇ ਹੁਣ ਸਥਿਤੀ ਆਮ ਵਾਂਗ ਹੈ
